ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਲੜਕੀ, ਗੱਲ 'ਤੇ ਕੱਟ ਦੇ ਨਿਸ਼ਾਨ
* ਕੋਲ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ
* ਖਬਰ ਲਿਖੇ ਜਾਣ ਤੱਕ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ
* ਗੰਭੀਰ ਰੂਪ ਚ ਜਖਮੀ ਹਾਲਤ ਵਿੱਚ ਮਿਲੀ ਲੜਕੀ
* ਰਾਹਗੀਰਾਂ ਨੇ ਪੁਲਿਸ ਨੂੰ ਕੀਤਾ ਸੁਚਿਤ ਪੁਲਿਸ ਨੇ ਸਿਵਲ ਹਸਪਤਾਲ ਕਰਵਾਇਆ ਭਰਤੀ
* ਫਗਵਾੜਾ 'ਚ ਪਲਾਹੀ ਰੋਡ ਉੱਤੇ ਬੇਹੋਸ਼ੀ ਦੀ ਹਾਲਤ ਵਿੱਚ ਲੜਕੀ ਮਿਲੀ ਜਿਸ ਦੇ ਗਲ ਅਤੇ ਬਾਂਹ ਤੇ ਕੱਟ ਦੇ ਨਿਸ਼ਾਨ ਸਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ/ ਕਪੂਰਥਲਾ 4 ਜੁਲਾਈ 2025 - ਫਗਵਾੜਾ 'ਚ ਪਲਾਹੀ ਰੋਡ ਉੱਤੇ ਬੇਹੋਸ਼ੀ ਦੀ ਹਾਲਤ ਵਿੱਚ ਲੜਕੀ ਮਿਲ਼ਣ ਨੂੰ ਵਿਚਾਰੀ ਨੂੰ ਦੱਸ ਸਮਾਂਚਾਰ ਪ੍ਰਾਪਤ ਹੋਇਆ ਹੈ ।
ਜਿਸ ਦੇ ਗਲ ਅਤੇ ਬਾਂਹ ਤੇ ਕੱਟ ਦੇ ਨਿਸ਼ਾਨ ਸਨ।
ਮਿਲੇ ਹੋਏ ਸੁਸਾਈਡ ਨੋਟ ਵਿੱਚ ਲੜਕੀ ਨੇ ਇੱਕ ਨੌਜਵਾਨ ਵਿਅਕਤੀ ਨੂੰ ਆਪਣੀ ਮੌਤ ਦਾ ਜਿੰਮੇਵਾਰ ਠਹਿਰਾਇਆ ਹੈ ਲੜਕੀ ਨੇ ਉਸ ਲੜਕੇ ਅਤੇ ਉਸਦੇ ਪਰਿਵਾਰ ਦਾ ਪਤਾ ਵੀ ਸੁਸਾਈਡ ਨੋਟ ਵਿੱਚ ਲਿਖਿਆ ਹੋਇਆ ਹੈ। ਸੁਸਾਈਡ ਨੋਟ ਮੁਤਾਬਕ ਲੜਕੀ ਨੇ ਲੜਕੇ ਦੇ ਪਰਿਵਾਰ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਏ ਜਾਣ ਦੀ ਮੰਗ ਕੀਤੀ ਹੈ।
ਪੁਲਿਸ ਮੁਤਾਬਕ ਲੜਕੀ ਵੱਲੋਂ ਕੈਂਚੀ ਨਾਲ ਖੁਤਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਸ ਪਾਸ ਦੇ ਲੋਕਾਂ ਨੇ ਹੈਲਪਲਾਈਨ ਨੰਬਰ ਤੇ ਫੋਨ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲੜਕੀ ਨੂੰ ਫਸਟ ਏਡ ਦੇਣ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਲੜਕੀ ਦੇ ਕੋਲ ਸੁਸਾਇਡ ਨੋਟ ਵੀ ਬਰਾਮਦ ਹੋਇਆ। ਜਿਸ ਤੇ ਲੜਕੀ ਦਾ ਨਾਮ ਲਛਮੀ ਲਿਖਿਆ ਹੋਇਆ ਸੀ ਅਤੇ ਖੁਦਕੁਸ਼ੀ ਦਾ ਕਾਰਨ ਕੁਝ ਵਿਅਕਤੀਆਂ ਦੇ ਨਾਮ ਵੀ ਲਿਖੇ ਹੋਏ ਮਿਲੇ ਖਬਰ ਲਿਖੇ ਜਾਣ ਤੱਕ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ ਸੀ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ।
ਫਗਵਾੜਾ ਪੁਲਸ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।