ਐਪੈਕਸ ਹਸਪਤਾਲ 'ਚ ਪਿੰਡ ਸੂਚ ਅਤੇ ਮੰਡੀ ਕਲਾਂ ਦੇ ਮਰੀਜ਼ਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2025 : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਸੰਸਥਾ ਨੇ ਜਾਰੀ ਬਿਆਨ ਅਨੁਸਾਰ ਦੱਸਿਆ ਕਿ ਐਪੈਕਸ ਹਸਪਤਾਲ ਰਾਮਪੁਰਾ ਵਿੱਚ ਬੀਤੇ ਦਿਨੀ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਪਿੰਡ ਸੂਚ ਅਤੇ ਮੰਡੀ ਕਲਾਂ ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਲਈ ਜੋ ਫੈਸਲਾ ਲਿਆ ਸੀ, ਉਹ ਹੁਣ ਹਸਪਤਾਲ ਵੱਲੋਂ ਵਾਪਸ ਲੈ ਲਿਆ ਗਿਆ ਹੈ।ਜਾਰੀ ਬਿਆਨ ਅਨੁਸਾਰ ਹਸਪਤਾਲ ਵਿੱਚ ਹੁਣ ਪਿੰਡ ਸੂਚ ਅਤੇ ਮੰਡੀ ਕਲਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਇਹਨਾਂ ਪਿੰਡਾਂ ਦੇ ਮਰੀਜ਼ਾ ਨੂੰ ਇਲਾਜ਼ ਪੱਖੋਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।