ਵਹਿੰਦੇ ਨਹਿਰਾਂ/ਚੋਇਆਂ/ ਦਰਿਆਵਾਂ/ ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ/ਨਹਾਉਣ/ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੇ ਲਗਾਈ ਪਾਬੰਦੀ
ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ, 4 ਜੁਲਾਈ 2025 - ਕੋਮਲ ਮਿੱਤਲ, ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (ਬੀ.ਐੱਨ.ਐੱਸ.ਐੱਸ) ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਐੱਸ.ਏ.ਐੱਸ ਨਗਰ ਦੀ ਹਦੂਦ ਵਿੱਚ ਵਹਿੰਦੇ ਨਹਿਰਾਂ/ਚੋਇਆਂ/ ਦਰਿਆਵਾਂ/ ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ/ਨਹਾਉਣ/ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਆਦਿ ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਜਾਂਦੀ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਐੱਸ.ਏ.ਐੱਸ ਨਗਰ ਵਿਖੇ ਭਾਰੀ ਬਾਰਿਸ਼ ਹੋਣ ਕਾਰਨ ਨਹਿਰਾਂ, ਚੋਇਆਂ, ਦਰਿਆਵਾਂ ਵਿੱਚ ਪਾਣੀ ਆਪਣੀ ਪੂਰੀ ਰਫਤਾਰ ਨਾਲ਼ ਵਹਿ ਰਿਹਾ ਹੈ ਅਤੇ ਛੱਪੜ, ਟੋਭਿਆ ਅਤੇ ਨਹਿਰਾਂ/ਚੋਆਂ/ਦਰਿਆਵਾਂ ਵਿੱਚ ਪਾਣੀ ਦਾ ਪੱਧਰ (ਲੈਵਲ) ਬਹੁਤ ਵੱਧ ਗਿਆ ਹੈ। ਗਰਮੀ ਦਾ ਮੌਸਮ ਹੋਣ ਕਾਰਨ ਕਈ ਵਿਅਕਤੀ/ਬੱਚੇ ਨਹਿਰਾਂ/ਚੋਇਆਂ/ਦਰਿਆਵਾਂ/ਛੱਪੜਾਂ ਅਤੇ ਟੋਭਿਆਂ ਵਿੱਚ ਨਹਾਉਂਦੇ ਹਨ ਜਾਂ ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਲੈ ਕੇ ਜਾਂਦੇ ਹਨ, ਜਿਸ ਨਾਲ਼ ਕੋਈ ਅਣਸੁਖਾਵੀਂ ਘਟਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਵਹਿੰਦੇ ਨਹਿਰਾਂ/ਚੋਇਆਂ/ਦਰਿਆਵਾਂ/ਛੱਪੜਾਂ ਅਤੇ ਟੋਭਿਆਂ ਦੇ ਨੇੜੇ ਜਾਣ ਜਾਂ ਨਹਾਉਣ/ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੋਂ ਰੋਕਣ ਲਈ ਪਿੰਡਾਂ ਦੇ ਸਰਪੰਚਾਂ ਵੱਲੋਂ ਚੌਕੀਦਾਰਾਂ ਰਾਹੀਂ ਮੁਨਾਦੀ ਕਰਵਾ ਕੇ ਠੀਕਰੀ ਪਹਿਰੇ ਲਗਾਉਣ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਜਨਤਕ ਹਿੱਤ ਵਿਚ ਜਾਰੀ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ 04 ਜੁਲਾਈ 2025 ਤੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।