ਭਾਬੀ ਕਮਲ ਕੌਰ ਕਤਲ ਕੇਸ: UAE ਭੱਜਿਆ ਨਿਹੰਗ ਅੰਮ੍ਰਿਤਪਾਲ ਮਹਿਰੋਂ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2025- ਭਾਬੀ ਕਮਲ ਕੌਰ ਕਤਲ ਕੇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਬਠਿੰਡਾ ਐਸਐਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਕਮਲ ਕੌਰ ਦਾ ਕਤਲ ਕਰਕੇ ਨਿਹੰਗ ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਯੂਏਈ ਭੱਜ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਅੰਮ੍ਰਿਤਪਾਲ ਦੇ ਵੱਲੋਂ ਫਲਾਈਟ ਲੈ ਕੇ ਯੂਏਈ ਭੱਜ ਗਿਆ ਹੈ। ਬਲਾਤਕਾਰ ਦੇ ਸਵਾਲ ਤੇ ਐਸਐਸਪੀ ਨੇ ਕਿਹਾ ਕਿ, ਕਮਲ ਕੌਰ ਦੇ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ, ਇਸ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ।
Click to Follow Babushahi Facebook page →