ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇ ਸਿਵਲ ਡਿਫੈਂਸ ਵਲੰਟੀਅਰ ਦੀ ਭਰਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 16 ਮਈ 2025 - ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ, ਗੁਰਦਾਸਪੁਰ ਦੀਆਂ ਹਦਾਇਤਾ ਅਨੁਸਾਰ ਮੌਜੂਦਾ ਚੱਲ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇ ਸਿਵਲ ਡਿਫੈਂਸ ਵਲੰਟੀਅਰ ਭਰਤੀ ਕਰਨ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ, ਆਮ ਨਾਗਰਿਕਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਡਿਫੈਂਸ, ਗੁਰਦਾਸਪੁਰ ਵਿੱਚ ਬਤੋਰ ਵਲੰਟੀਅਰ ਨਿਸ਼ਕਾਮ ਸੇਵਾ ਲਈ ਐਨਰੋਲਮੈਟ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਵੇਲ ਸਿੰਘ ਰੰਧਾਵਾ, ਕਮਾਂਡੈਟ, ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਨੇ ਦੱਸਿਆ ਕਿ ਇਸ ਵਿੱਚ ਸਾਬਕਾ ਫ਼ੌਜੀ, ਸਾਬਕਾ ਕਰਮਚਾਰੀ, ਐੱਨ.ਸੀ.ਸੀ. ਦੇ ਕੈਡਿਟ,ਸਕੂਲਾਂ/ਕਾਲਜ ਦੇ ਵਿਦਿਆਰਥੀ ਅਤੇ ਆਮ ਨਾਗਰਿਕ ਜੋ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋਣ ਸਿਵਲ ਡਿਫੈਂਸ ਵਲੰਟੌਅਰ ਬਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੀਡੀ ਵਲੰਟੀਅਰ ਬਣਨ ਦੇ ਚਾਹਵਾਨ ਦਫਤਰ ਵਿਅਕਤੀ ਕਮਾਂਡੈਟ ਪੰਜਾਬ ਹੋਮ ਗਾਰਡਜ਼ -ਕਮ- ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੂਜ਼ੀ ਮੰਜਿਲ ਕਮਰਾ ਨੰਬਰ 326 ਵਿੱਚ 20 ਮਈ 2025 ਤੱਕ ਆਉਂਦੇ ਸਮੇਂ ਆਪਣਾ ਕੋਈ ਵੀ ਪਹਿਚਾਣ ਪੱਤਰ (ਆਈ.ਡੀ.ਪਰੂਫ) ਸਮੇਤ 02 ਫੋਟੋਆਂ ਪਾਸਪੋਰਟ ਸਾਇਜ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਿਵਲ ਡਿਫੈਂਸ ਦੇ ਕੰਟਰੋਲ ਰੂਮ ਨੰਬਰ 01874-242747 `ਤੇ ਸੰਪਰਕ ਕੀਤਾ ਜਾ ਸਕਦਾ ਹੈ।