ਹਲਕਾ ਮਲੋਟ ਦੇ ਸਕੂਲਾਂ ਅੰਦਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 31 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਕੀਤੇ ਡਾ ਬਲਜੀਤ ਕੌਰ ਨੇ ਉਦਘਾਟਨ
- ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਕੀਤੇ ਇਤਿਹਾਸਕ ਫੈਸਲੇ -ਡਾ ਬਲਜੀਤ ਕੌਰ
ਮਲੋਟ, 16 ਮਈ 2025 - ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਿੱਖਿਆ ਕ੍ਰਾਂਤੀ ਤਹਿਤ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਮੌਕੇ ਦਿੱਤੇ ਜਾ ਰਹੇ ਹਨ।
ਇਸ ਤਹਿਤ ਅੱਜ ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਸਰਕਾਰੀ ਮਿਡਲ ਸਕੂਲ ਔਲਖ, ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜ੍ਹੀ, ਸਰਕਾਰੀ ਹਾਈ ਸਕੂਲ ਭੰਗਚੜ੍ਹੀ, ਸਰਕਾਰੀ ਪ੍ਰਾਇਮਰੀ ਸਕੂਲ ਖਾਨੇ ਕੀ ਢਾਬ, ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ ਵਿਖੇ 31 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਸਦੇ ਨਾਲ ਹੀ ਡਾ. ਬਲਜੀਤ ਕੌਰ ਵੱਲੋਂ ਸਰਕਾਰੀ ਮਿਡਲ ਸਕੂਲ ਔਲਖ ਵਿਖੇ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਕਲਾਸ ਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜ੍ਹੀ ਵਿਖੇ ਕੁਲ 2 ਲੱਖ 75 ਹਜਾਰ ਰੁਪਏ ਦਾ ਚਾਰਦੀਵਾਰੀ ਦਾ ਕੰਮ ਕਰਵਾਇਆ ਗਿਆ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਭੰਗਚੜ੍ਹੀ ਵਿਖੇ 16 ਲੱਖ ਰੁਪਏ ਨਾਲ ਲੈਬ ਅਤੇ ਚਾਰਦੀਵਾਰੀ 'ਤੇ ਖਰਚ ਕੀਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਖਾਨੇ ਕੀ ਢਾਬ ਵਿਖੇ ਕੁਲ 3 ਲੱਖ 35 ਹਜਾਰ ਰੂਮ ਰਿਪੇਅਰ ਤੇ ਖਰਚ ਕੀਤੇ ਗਏ ਅਤੇ ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ ਵਿਖੇ ਕੁਲ 1 ਲੱਖ 40 ਹਜਾਰ ਰੁਪਏ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਸ਼ਨ ਬਰਾੜ ਚੇਅਰਮੈਨ ਮਾਰਕਿਟ ਕਮੇਟੀ ਮਲੋਟ, ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ, ਸ੍ਰੀ ਸ਼ਿੰਦਰਪਾਲ ਸਿੰਘ ਪੀ.ਏ., ਸੰਦੀਪ ਸਿੰਘ ਬਲਾਕ ਪ੍ਰਧਾਨ, ਸਿੱਖਿਆ ਕੋਆਰਡੀਨੇਟਰ ਸ੍ਰੀ ਰਮੇਸ਼ ਅਰਨੀਵਾਲਾ ਅਤੇ ਸਕੂਲਾਂ ਦੇ ਸਟਾਫ ਮੈਂਬਰ ਹਾਜ਼ਰ ਸਨ।