GNDU ਦੇ ਸਾਬਕਾ VC ਡਾ. ਐੱਸ. ਪੀ. ਸਿੰਘ ਦੀ ਪਤਨੀ ਪ੍ਰੋ. ਜਗਜੀਤ ਕੌਰ ਦੇ ਅਚਾਨਕ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 16 ਮਈ 2025 - ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ, ਸਮੂਹ ਟੀਚਿੰਗ, ਨਾਨਟੀਚਿੰਗ ਸਟਾਫ ਅਤੇ ਵਿਦਿਆਰਥੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਐੱਸ. ਪੀ. ਸਿੰਘ ਦੇਧਰਮ-ਪਤਨੀ ਪ੍ਰੋ. ਜਗਜੀਤ ਕੌਰ ਦੇ ਅਚਾਨਕ ਅਕਾਲ ਚਲਾਣੇ ਉੱਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਹਨ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਜੀ ਨੇ ਦੁਖ ਦਾਇਜ਼ਹਾਰ ਕਰਦਿਆਂ ਕਿਹਾ ਪ੍ਰੋ. ਜਗਜੀਤ ਕੌਰ ਉੱਘੇ ਸੰਗੀਤ ਸ਼ਾਸਤਰੀ ਅਤੇ ਪ੍ਰਤੀਬੱਧ ਅਧਿਆਪਕ ਸਨ।ਉਹ ਬਹੁਤ ਸੂਝਵਾਨ ਅਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਸਨ।
ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਚਾਹਲ ਨੇਕਿਹਾ ਕਿ ਉਹ ਸਹਿਜ, ਸੁਹਜ ਅਤੇ ਨੇਕੀ ਦੀ ਸਾਕਾਰ ਮੂਰਤ ਸਨ। ਡੀਨ, ਅਕਦਮਿਕ ਮਾਮਲੇ ਪ੍ਰੋ. ਪਲਵਿੰਦਰਸਿੰਘ ਨੇ ਕਿਹਾ ਕਿ ਮੈਡਮ ਦਾ ਵਿਅਕਤਿਤਵ ਬੇਮਿਸਾਲ ਨਿਮਰਤਾ ਅਤੇ ਸੁਹਿਰਦਤਾ ਨਾਲ ਭਰਪੂਰਸੀ।ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਦੁਖ ਦੀ ਇਸ ਘੜੀ ਵਿਚਕਿਹਾ ਕਿ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋ. ਤੇ ਮੁਖੀ ਅਤੇ ਮੌਜੂਦਾ ਪ੍ਰੋਫ਼ੈਸਰ ਐਮਰੀਟਸ ਡਾ.ਐੱਸ. ਪੀ. ਸਿੰਘ ਜੀ ਜੀ ਦੇ ਧਰਮ ਪਤਨੀ ਪ੍ਰੋ. ਜਗਜੀਤ ਕੌਰ ਜੀ ਦੇ ਅਕਾਲ ਚਲਾਣੇ ਉੱਤੇ ਸਮੁੱਚੇਪੰਜਾਬੀ ਸਾਹਿਤਕ ਅਤੇ ਸੰਗੀਤਕ ਜਗਤ ਵਿਚ ਸੋਗ ਦੀ ਲਹਿਰ ਹੈ।
ਉਹਨਾਂ ਦੱਸਿਆ ਕਿ ਮੈਡਮ ਜਗਜੀਤ ਕੌਰਨੇਂ ਸਰੂਪ ਰਾਣੀ ਸਰਕਾਰੀ ਕਾਲਜ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵਿਚ ਲੰਮਾਂ ਸਮਾਂ ਅਧਿਆਪਕ ਵਜੋਂਸੇਵਾ ਨਿਭਾਈ। ਇਸ ਉਪਰੰਤ ਉਹ ਸਰਕਾਰੀ ਕਾਲਜ, ਲੁਧਿਆਣਾ ਤੋਂ ਬਤੌਰ ਸੰਗੀਤ ਅਧਿਆਪਕਸੇਵਾ-ਮੁਕਤ ਹੋਏ। ਗੁਰੂ ਨਾਨਕ ਦੇਵ ਯੂਨਵਰਸਿਟੀਦੇ ਉਪ-ਕੁਲਪਤੀ, ਸਮੂਹ ਸਟਾਫ਼ ਅਤੇ ਵਿਿਦਆਰਥੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਉਹਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।