ਗਰਭਵਤੀ ਮਾਵਾਂ ਦੀ ਰਜਿਸਟ੍ਰੇਸ਼ਨ 100 ਫੀਸਦੀ ਯਕੀਨੀ ਬਣਾਈ ਜਾਵੇ- ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ , 15 ਮਈ
ਸਿਹਤ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਪੰਜਾਬ ਜੀ ਦੀਆਂ ਹਿਦਾਇਤਾਂ ਅਨੁਸਾਰ ਜਨਤਾ ਮਿਲਨੀ ਤਹਿਤ ਪਿੰਡ ਬਾਜੀਗਰ ਕੁੱਲੀਆਂ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ
ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਇਸ ਮੌਕੇ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਿਹੇ ਹਨ। ਸੰਸਥਾਗਤ ਜਣੇਪੇ ਨੂੰ ਵਧਾਇਆ ਜਾ ਰਿਹਾ ਹੈ। ਸਮੂਹ ਸਿਹਤ ਸੰਸਥਾਵਾਂ ਜਿੱਥੇ ਜਣੇਪਾ ਹੁੰਦਾ ਹੈ, ਉੱਥੇ ਕੁਸ਼ਲ ਸਟਾਫ ਦੇ ਨਾਲ ਵਧੀਆ ਸਮਾਨ ਅਤੇ ਦਵਾਈਆਂ ਉਪਲਬਧ ਹਨ॥ ਇਨ੍ਹਾਂ ਸੰਸਥਾਵਾਂ ਵਿੱਚ ਮੁਫ਼ਤ ਜਣੇਪਾ ਹੁੰਦਾ ਹੈ।
ਸਮੂਹ ਸਟਾਫ ਕਿਸੇ ਵੀ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੇ ਕਾਬਲ ਹੈ। ਘਰ ਵਿੱਚ ਅਜਿਹੀ ਸੁਵਿਧਾ ਨਹੀਂ ਹੋ ਸਕਦੀ। ਘਰ ਵਿੱਚ ਜਣੇਪਾ ਗਰਭਵਤੀ ਮਾਂ ਅਤੇ ਨਵਜੰਮੇ ਬੱਚੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਅਜਿਹਾ ਨਹੀਂ ਕਰਨਾ ਚਾਹੀਦਾ । ਜਣੇਪਾ ਹਮੇਸ਼ਾ ਸੰਸਥਾਗਤ ਹੀ ਹੋਣਾ ਚਾਹੀਦਾ ਹੈ। ਸਮੂਹ ਨਿਜੀ ਹਸਪਤਾਲ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਹਰੇਕ ਗਰਭਵਤੀ ਸਬੰਧਤ ਆਸ਼ਾ ਵਰਕਰ ਦੇ ਜਰੀਏ ਸਰਕਾਰੀ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਜਰੂਰ ਕਰਵਾਉਣ । ਇਸ ਮੌਕੇ ਆਸ਼ਾ ਵਰਕਰਾਂ ਨੂੰ ਏਐਨਸੀ ਕੇਸਾਂ ਦੀ ਦੇਖਰੇਖ ਬਾਰੇ ਦੱਸਿਆ ਗਿਆ।
ਬਹੁਤ ਸਾਰੀ ਗਰਭਵਤੀ ਮਾਵਾਂ ਨਿਜੀ ਸੰਸਥਾਵਾਂ ਵਿੱਚ ਵੀ ਆਉਂਦੀਆਂ ਹਨ। ਡਾਕਟਰ ਦੀ ਗੱਲ ਨਾ ਮੰਨਣਾ, ਬੀਮਾਰੀ ਨੂੰ ਛੁਪਾਉਨਾ, ਮਨਮਾਨੀ, ਇਲਾਜ ਵਿੱਚ ਸਹਿਯੋਗ ਨਾ ਕਰਨਾ ਅਜਿਹੀ ਗੱਲਾਂ ਹਨ ਜਿਸ ਕਾਰਨ ਕਈ ਵਾਰ ਮਾਂ ਦੀ ਜਾਨ ਵੀ ਖਤਰੇ ਵਿੱਚ ਆ ਜਾਂਦੀ ਹੈ। ਨਿਜੀ ਹਸਪਤਾਲ ਵੀ ਗਰਭਵਤੀ ਮਾਵਾਂ ਸਬੰਧੀ ਸੂਚਨਾ ਵਿਭਾਗ ਨਾਲ ਸਾਂਝਾ ਕਰਨ। ਹਾਈ ਰਿਸਕ ਕੇਸਾਂ ਦਾ ਵੇਰਵਾ ਵੀ ਸਾਂਝਾ ਕੀਤਾ ਜਾਵੇ । ਹਾਈ ਰਿਸਕ ਕੇਸਾਂ ਦਾ ਗਰਭਕਾਲ ਦੌਰਾਨ ਮਾਹਿਰ ਡਾਕਟਰ ਤੋਂ ਚੈੱਕ ਅੱਪ ਕਰਵਾਇਆ ਜਾਵੇ ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਗਰਭਵਤੀ ਮਾਵਾਂ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ । ਉਨ੍ਹਾਂ ਅਪੀਲ ਕੀਤੀ ਕਿ ਗਰਭਵਤੀ ਮਾਵਾਂ ਦੀ ਮੌਤ ਦਰ ਘਟਾਉਣ ਵਿੱਚ ਆਪਣਾ ਸਹਿਯੋਗ ਕੀਤਾ ਜਾਵੇ ।
ਐਸਐਮੳ ਡਾਕਟਰ ਬ੍ਰਿਜੇਸ਼ ਨੇ ਦੱਸਿਆ ਕਿ ਸਿਹਤ ਬਲਾਕ ਬਹਿਰਾਮਪੁਰ ਵਿੱਚ ਮਾਵਾਂ ਦੀ ਮੌਤ ਦਰ ਘੱਟ ਕੀਤੀ ਗਈ ਹੈ। ਜਿੱਥੇ ਪਹਿਲਾਂ ਮਾਵਾਂ ਦੀ ਮੌਤ ਦਰ ਕਾਫੀ ਜਿਆਦਾ ਸੀ ਹੁਨ ਅਜਿਹੇ ਮਾਮਲੇ ਵੇਖਣ ਨੂੰ ਨਹੀਂ ਮਿਲਦੇ। ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸੰਸਥਾਗਤ ਜਣੇਪਾ ਹੀ ਕਰਵਾਉਣ