ਸੀਜੀਸੀ ਲਾਂਡਰਾਂ ਦੇ ਏਸੀਆਈਸੀ ਰਾਈਜ਼ ਨਾਲ ਇਨਕਿਊਬੇਟਡ ਸਟਾਰਟਅੱਪ ਨੇ ਪ੍ਰੀ-ਸੀਡ ਫੰਡਿੰਗ ਵਿੱਚ 1.31 ਕਰੋੜ ਰੁਪਏ ਕੀਤੇ ਇਕੱਠੇ
ਮੋਹਾਲੀ: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ ਲਾਂਡਰਾਂ) ਦੇ ਏਸੀਆਈਸੀ ਰਾਈਜ਼ ਐਸੋਸੀਏਸ਼ਨ ਨਾਲ ਇਨਕਿਊਬੇਟਡ ਸਟਾਰਟਅੱਪ, ਓਕਲੌਸ ਏਆਈ ਨੇ ਸਫਲਤਾਪੂਰਵਕ 1.31 ਕਰੋੜ ਰੁਪਏ ਦੀ ਪ੍ਰੀ-ਸੀਡ ਫੰਡਿੰਗ ਪ੍ਰਾਪਤ ਕੀਤੀ ਹੈ। ਇਹ ਫੰਡਿੰਗ ਇੱਕ ਪ੍ਰਸਿੱਧ ਗਲੋਬਲ ਸਾਫਟਵੇਅਰ ਤਕਨਾਲੋਜੀ ਕੰਪਨੀ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ (ਐਮਈਆਈਟੀਵਾਈ), ਸਟਾਰਟਅੱਪ ਪੰਜਾਬ ਅਤੇ ਸਟਾਰਟਅੱਪ ਹਿਮਾਚਲ ਵੱਲੋਂ ਸਮਰਥਤ ਸੀ। ਤਿੰਨ ਨੌਜਵਾਨ ਉੱਦਮੀਆਂ, ਨਿਰਮਲ ਨੰਬਿਆਰ, ਆਦਿਿਤਆ ਸ਼ਰਮਾ ਅਤੇ ਸਾਰਥਕ ਚੌਧਰੀ ਵੱਲੋਂ ਸਾਂਝੇ ਤੌਰ ’ਤੇ ਸਥਾਪਿਤ ਕੀਤਾ ਇਹ ਓਕਲੌਸ ਏਆਈ ਇੱਕ ਦੂਰਦਰਸ਼ੀ (ਵਿਜ਼ਨਰੀ) ਸਟਾਰਟਅੱਪ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਏਜੰਟਾਂ ਦੀ ਵਰਤੋਂ ਕਰਦੇ ਹੋਏ ਉੱਦਮ ਉਤਪਾਦਾਂ, ਟੀਮਾਂ ਅਤੇ ਵਰਕਫਲੋ ਦੇ ਪ੍ਰਬੰਧਨ ਨੂੰ ਬਦਲਣ ਦੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ। ਦੁਨੀਆ ਦਾ ਪਹਿਲਾ ਏਆਈ ਪ੍ਰੋਜੈਕਟ ਮੈਨੇਜਰ ਹੋਣ ਦੇ ਦਾਅਵੇ ਨਾਲ ਇਹ ਨਵੀਨਤਾਕਾਰੀ ਬੀਟੂਬੀ ਐਸਏਏਐਸ ਪਲੇਟਫਾਰਮ ਵਰਕਫਲੋ ਨੂੰ ਆਟੋਮੇਟ ਕਰਨ ਲਈ ਏਆਈ ਏਜੰਟਸ ਨੂੰ ਤਾਇਨਾਤ ਕਰਦਾ ਹੈ। ਇਹ ਸਟਾਰਟਅੱਪ ਭਾਰਤ ਦੀਆਂ ਉੱਚ ਚੋਟੀ ਦੇ ਦਸ ਸਟਾਰਟਅੱਪਸ ਵਿੱਚੋਂ ਇੱਕ ਹੈ ਜੋ ਪ੍ਰਪਲੈਕਸਿਟੀ ਏਆਈ ਫੈਲੋਸ਼ਿਪ ਲਈ ਚੁਣਿਆ ਗਿਆ ਹੈ ਜੋ ਇਸ ਦੀ ਸੰਭਾਵਨਾ ਨੂੰ ਇੱਕ ਪ੍ਰਮੁੱਖ ਟੈਕਨੋਲਜੀ ਵੈਂਚਰ ਵਜੋਂ ਦਰਸਾਉਂਦਾ ਹੈ। ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਓਕਲੌਸ ਏਆਈ ਦੇ ਸੀਈਓ ਨਿਰਮਲ ਨੰਬਿਆਰ ਨੇ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਇਸ ਯਾਤਰਾ ਵਿੱਚ ਅਤੇ ਖਾਸ ਕਰਕੇ ਸਲਾਹ ਅਤੇ ਨੈੱਟਵਰਕਿੰਗ ਸਹਾਇਤਾ ਦੇ ਮਾਮਲੇ ਵਿੱਚ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਲਈ ਤਹਿ ਦਿਲੋਂ ਧੰਨਵਾਦ ਕੀਤਾ। ਨਿਵੇਸ਼ਕਾਂ ਵੱਲੋਂ ਸਟਾਰਟਅੱਪ ਉੱਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੇ ਇੱਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਇਹ ਫੰਡ ਓਕਲੌਸ ਦੀ ਗਲੋਬਲ ਮਾਰਕੀਟ ਲਈ ਏਜੀਆਈ ਦੇ ਵਿਸ਼ਵ ਪੱਧਰੀ , ਸਵਦੇਸ਼ੀ ਹੱਲ ਵਿਕਸਤ ਕਰਨ ਦੇ ਮੁੱਖ ਉਦੇਸ਼ ਨੂੰ ਬੜਾਵਾ ਦੇਵੇਗਾ।ਉਨ੍ਹਾਂ ਅੱਗੇ ਕਿਹਾ ਕਿ ਇਹ ਸਾਨੂੰ ਭਵਿੱਖ ਵਿੱਚ ਹੋਰ ਫੰਡ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਅਤੇ ਜਿਸ ਨਾਲ ਸਾਡੇ ਸਟਾਰਟਅੱਪ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਸੰਚਾਲਨ (ਓਪਰੇਸ਼ਨਜ਼)ਅਤੇ ਮੁਨਾਫ਼ੇ ਨੂੰ ਵਧਾਉਣ ਵਿੱਚ ਸਹਾਇਤਾ ਮਿਲੇਗੀ।ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਨੇ 100 ਤੋਂ ਵੱਧ ਸਟਾਰਟਅੱਪਾਂ ਨੂੰ ਮਾਰਗਦਰਸ਼ਨ ਦੇ ਕੇ ਉਨ੍ਹਾਂ ਨੂੰ ਵਿਿਭੰਨ ਖੇਤਰਾਂ ਵਿੱਚ ਵਧਣ ਅਤੇ ਪ੍ਰਭਾਵ ਪਾਉਣ ਦੇ ਯੋਗ ਬਣਾਇਆ ਹੈ। ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ), ਨੀਤੀ ਆਯੋਗ, ਭਾਰਤ ਸਰਕਾਰ ਦੁਆਰਾ ਸਮਰਥਤ, ਇਸ ਸਟਾਰਟਅੱਪ ਇਨਕਿਊਬੇਟਰ ਨੇ ਅਰਧਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਖਾਸ ਤੌਰ ’ਤੇ ਜ਼ਮੀਨੀ ਪੱਧਰ ’ਤੇ ਉੱਦਮਤਾ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਓਕਲੌਸ ਏਆਈ ਦੇ ਸੰਸਥਾਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਸਾਡੀ ਸੰਸਥਾ ਸੀਜੀਸੀ ਆਪਣੇ ਇਲਾਕੇ ਦੀਆਂ ਭਾਈਚਾਰਕ ਸਮੂਹਾਂ ਤੋਂ ਆਉਣ ਵਾਲੇ ਵਿਿਦਆਰਥੀਆਂ ਅਤੇ ਉਦਮੀਆਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਵੱਧ ਹੈ।ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੇ ਸੀਈਓ ਪ੍ਰੋ.(ਡਾ.) ਅਮਰੇਸ਼ ਕੁਮਾਰ ਨੇ ਓਕਲੌਸ ਏਆਈ ਦੀ ਟੀਮ ਦੀ ਸ਼ਲਾਘਾ ਕਰਦਿਆਂ ਇਲਾਕੇ ਦੇ ਉਭਰਦੇ ਉਦਮੀਆਂ ਨੂੰ ਸੱਦਾ ਦਿੱਤਾ ਕਿ ਉਹ ਏਸੀਆਈ ਰਾਈਜ਼ ਵੱਲੋਂ ਦਿੱਤੇ ਜਾ ਰਹੇ ਸਰੋਤਾਂ, ਮੌਕਿਆਂ, ਮਾਰਗਦਰਸ਼ਨ ਅਤੇ ਸਲਾਹ-ਮਸ਼ਵਰੇ ਤੋਂ ਲਾਭ ਉਠਾਉਣ ਜੋ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਨੂੰ ਪ੍ਰਭਾਵਸ਼ਾਲੀ ਅਤੇ ਸਕੇਲੇਬਲ ਕਾਰੋਬਾਰਾਂ ਵਿੱਚ ਬਦਲਣ ਲਈ ਮਦਦਗਾਰ ਸਾਬਤ ਹੋ ਸਕਦੇ ਹਨ। ਸੀਜੀਸੀ ਲਾਂਡਰਾਂ ਨੇ ਇੱਕ ਉੱਚ ਸਿੱਖਿਆ ਸੰਸਥਾ ਵਜੋਂ ਆਪਣੀ 24 ਸਾਲਾਂ ਦੀ ਵਿਰਾਸਤ ਨਾਲ, ਕਿਫਾਇਤੀ, ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਖੋਜ, ਨਵੀਨਤਾ ਅਤੇ ਉੱਦਮਤਾ ਨੂੰ ਤਰਜੀਹ ਦੇਣਾ ਜਾਰੀ ਰੱਖਿਆ ਹੈ।ਇਹ ਸੰਸਥਾ ਲਗਾਤਾਰ ਇੱਕ ਐਸੇ ਕੇਂਦਰ ਵਜੋਂ ਵਿਕਸਿਤ ਹੋ ਰਹੀ ਹੈ ਜੋ ਉੱਦਮੀ ਪ੍ਰਤਿਭਾ ਨੂੰ ਨਿਖਾਰਨ ਅਤੇ ਨਵੀਨਤਾ ਕੇਂਦ੍ਰਿਤ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਵਚਨਵੱਧ ਹੈ।