ਭਾਰਤ-ਪਾਕ ਤਨਾਅ ਦੇ ਚਲਦੇ ਨੈਸ਼ਨਲ ਲੋਕ ਅਦਾਲਤ ਮੁਲਤਵੀ
ਪਠਾਨਕੋਟ 9 ਮਈ 2025 - ਭਾਰਤ ਪਾਕ ਚ ਤਣਾਅ ਦੇ ਚਲਦੇ 10 ਮਈ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਸਕੱਤਰ ਕਮ ਸੀ ਜੇ ਐਮ ਰੁਪਿੰਦਰ ਸਿੰਘ ਨੇ ਦੱਸਿਆ ਕਿ ਹੈ। ਇਸ ਸਮੇਂ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਤਣਾਅ ਚੱਲ ਰਿਹਾ ਹੈ,ਜਿਸ ਨੂੰ ਦੇਖਦੇ ਹੋਏ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਦੇ ਨਿਰਦੇਸ਼ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਆਦੇਸ਼ ਅਨੁਸਾਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ 10 ਮਈ ਨੂੰ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਉਹਨਾਂ ਦੱਸਿਆ ਕਿ ਹਾਲਾਤ ਠੀਕ ਹੋਣ ਦੇ ਬਾਅਦ ਇਸ ਦੀ ਤਰੀਕ ਬਾਅਦ ਵਿੱਚ ਨਿਸ਼ਚਿਤ ਕੀਤੀ ਜਾਵੇਗੀ।