ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ 'ਚ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
- ਨਾਟਕ 'ਇਹਨਾਂ ਜਖ਼ਮਾਂ ਦਾ ਕੀ ਕਰੀਏ' ਅਤੇ 'ਛਿਪਣ ਤੋਂ ਪਹਿਲਾਂ' ਦਾ ਮੰਚਨ
- ਇਨਕਲਾਬੀ ਗਾਇਕ ਅਜਮੇਰ ਅਕਲੀਆ ਨੂੰ ਦਿੱਤਾ ਹਰੀ ਸਿੰਘ ਤਰਕ ਯਾਦਗਾਰੀ ਸਾਲਾਨਾ ਸਨਮਾਨ
ਦਲਜੀਤ ਕੌਰ
ਲਹਿਰਾਗਾਗਾ, 23 ਮਾਰਚ, 2025: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗ਼ਦਰ ਪਾਰਟੀ ਦੀ ਵੀਰਾਂਗਣਾ ਬੀਬੀ ਗੁਲਾਬ ਕੌਰ ਦੀ 100ਵੀਂ ਬਰਸੀ ਨੂੰ ਅਤੇ ਮਰਹੂਮ ਹਰੀ ਸਿੰਘ ਤਰਕ ਦੀ 18ਵੀਂ ਬਰਸੀ ਅਤੇ ਕਵੀ ਪਾਸ਼ ਦੇ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸ਼ਹਿਰ ਤੇ ਇਲਾਕੇ ਦੇ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਕੱਠ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਇਲਾਕੇ ਭਰ 'ਚੋਂ ਆਏ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ, ਆਗੂਆਂ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਮੰਚ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਲੋਕ ਹਿੱਤ ਲਈ ਕੀਤੀਆਂ ਸਰਗਰਮੀਆਂ ਦੀ ਚਰਚਾ ਕਰਦਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।
ਇਸ ਸਮਾਗਮ ਦੌਰਾਨ ਲੋਕ ਕਲਾ ਮੰਚ, ਮੁੱਲਾਂਪੁਰ ਦੀ ਟੀਮ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਨਾਟਕ 'ਇਹਨਾਂ ਜਖ਼ਮਾਂ ਦਾ ਕੀ ਕਰੀਏ' ਅਤੇ 'ਛਿਪਣ ਤੋਂ ਪਹਿਲਾਂ' ਦਾ ਬਾਖੂਬੀ ਮੰਚਨ ਕੀਤਾ।
ਪ੍ਰੋਗਰਾਮ ਵਿੱਚ ਪ੍ਰਸਿੱਧ ਇਨਕਲਾਬੀ ਗਾਇਕ ਅਜਮੇਰ ਅਕਲੀਆ ਵੱਲੋਂ ਬਿਨਾਂ ਕਿਸੇ ਸਾਜ਼ ਤੋਂ ਬੁਲੰਦ ਆਵਾਜ਼ ਵਿੱਚ ਗਾਏ ਗੀਤਾਂ ਨੇ ਮਰਹੂਮ ਸੰਤ ਰਾਮ ਉਦਾਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮਾਲਵਾ ਹੇਕ ਵੱਲੋਂ ਡਾ. ਜਗਦੀਸ਼ ਪਾਪੜਾ ਅਤੇ ਸਾਥੀਆਂ ਨੇ ਸ਼ਹੀਦਾਂ ਦੀਆਂ ਵਾਰਾਂ ਅਤੇ ਲੋਕਪੱਖੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪ੍ਰੋਗਰਾਮ ਦਾ ਆਗਾਜ਼ ਕੀਤਾ।
ਪ੍ਰੋਗਰਾਮ ਵਿੱਚ ਲੋਕ ਚੇਤਨਾ ਮੰਚ ਵੱਲੋਂ ਇਨਕਲਾਬੀ ਗਾਇਕ ਅਜਮੇਰ ਸਿੰਘ ਅਕਲੀਆ ਨੂੰ ਉਹਦੀ ਗਾਇਕੀ ਅਤੇ ਘਾਲਣਾਵਾਂ ਲਈ ਸਾਥੀ ਹਰੀ ਸਿੰਘ ਤਰਕ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਾਹਿਤ-ਪ੍ਰੇਮੀਆਂ ਨੇ ਪੁਸਤਕ ਪ੍ਰਦਰਸ਼ਨੀ ਨੂੰ ਵੀ ਖੂਬ ਹੁੰਗਾਰਾ ਦਿੱਤਾ। ਮੰਚ ਸੰਚਾਲਨ ਮਾਸਟਰ ਹਰਭਗਵਾਨ ਗੁਰਨੇ ਨੇ ਬਾਖੂਬੀ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਆਜ਼ਾਦ), ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਸੱਭਿਆਚਾਰਕ ਮੰਚ ਛਾਜਲੀ, ਜਮਹੂਰੀ ਅਧਿਕਾਰ ਸਭਾ,
ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਪਹੁੰਚੇ।
ਪ੍ਰੋਗਰਾਮ ਦੀ ਸਫਲਤਾ ਲਈ ਮੰਚ ਦੇ ਮੈਂਬਰਾਂ ਜਗਜੀਤ ਭੁਟਾਲ, ਮਾਸਟਰ ਜੀਵਨ ਰਾਮ ਚੋਟੀਆਂ, ਰਣਜੀਤ ਲਹਿਰਾ, ਸ਼ਮਿੰਦਰ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਪੂਰਨ ਖਾਈ, ਰਘਬੀਰ ਭੁਟਾਲ, ਪ੍ਰਵੀਨ ਖੋਖਰ, ਬਲਦੇਵ ਸਿੰਘ, ਵਰਿੰਦਰ ਸਿੰਘ, ਲਛਮਣ ਅਲੀਸ਼ੇਰ, ਹਰੀ ਸਿੰਘ ਅੜਕਵਾਸ, ਜੋਰਾ ਸਿੰਘ ਗਾਗਾ, ਮਾਸਟਰ ਰਤਨਪਾਲ ਡੂਡੀਆਂ, ਸੁਖਜਿੰਦਰ ਲਾਲੀ, ਕੁਲਦੀਪ ਸਿੰਘ, ਭੀਮ ਸਿੰਘ, ਤਰਸੇਮ ਭੋਲੂ, ਮਾਸਟਰ ਪਿਆਰਾ ਲਾਲ, ਬਿੰਦਰ ਚੰਗਾਲੀਵਾਲਾ ਅਤੇ ਰਣਦੀਪ ਸੰਗਤਪੁਰਾ ਨੇ ਯੋਗਦਾਨ ਪਾਇਆ।
ਇਸ ਮੌਕੇ ਗੁਰਪਿਆਰ ਸਿੰਘ ਕਾਲਬੰਜਾਰਾ, ਦਰਸ਼ਨ ਸਿੰਘ ਢੀਂਡਸਾ, ਸ਼ੇਰ ਸਿੰਘ ਛਾਜਲੀ, ਜਸਵੀਰ ਲਾਡੀ, ਗੁਰਮੇਲ ਸਿੰਘ ਬਖ਼ਸ਼ੀਵਾਲਾ, ਡਾ. ਬਿਹਾਰੀ ਮੰਡੇਰ, ਗੁਰਸੰਤ ਸਿੰਘ ਭੁਟਾਲ, ਭੀਮ ਮੰਡੇਰ, ਅਮਰੀਕ ਗੁਰਨੇ, ਬਿੱਕਰ ਸਿੰਘ, ਨਿਰਭੈ ਖਾਈ, ਲੀਲਾ ਸਿੰਘ ਚੋਟੀਆਂ, ਸੰਤ ਰਾਮ ਛਾਜਲੀ, ਜਸਵੀਰ ਖੋਖਰ ਅਤੇ ਹਰੀ ਸਿੰਘ ਕੋਟੜਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।