ਅਮਰੀਕਾ ਵੱਲੋ ਨੌਜਵਾਨਾਂ ਨੂੰ ਬੇਇੱਜ਼ਤ ਕਰਕੇ ਭਾਰਤ ਭੇਜਣ ਲਈ ਕੇਂਦਰ ਸਰਕਾਰ ਜੁੰਮੇਵਾਰ - ਕਾਮਰੇਡ ਇਕੋਲਾਹਾ
- ਮੰਗ, ਡੀਪੋਰਟ ਹੋਏ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਸਰਕਾਰ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 18 ਫਰਵਰੀ 2025 - ਅੱਜ ਪ੍ਰੈਸ ਦੇ ਨਾਂ ਜਾਰੀ ਬਿਆਨ 'ਚ ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ(ਖੰਨਾ )ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਤੇ ਹੋਣ ਦੇ ਬਾਵਜੂਦ ਅਮਰੀਕਾ ਨੇ ਗੈਰ ਕਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆ ਨੂੰ ਤੀਸਰੇ ਫੌਜੀ ਜਹਾਜ ਵਿੱਚ ਹੱਥਕੜੀਆਂ ਲਾ ਕੇ ਅਤੇ ਸਿੱਖ ਵਿਅਕਤੀਆ ਦੀਆਂ ਦਸਤਾਰਾਂ ਉਤਾਰ ਕੇ ਪੰਜਾਬ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਉਤਾਰਿਆ ਹੈ,ਉਸ ਨਾਲ ਦੇਸ ਸਰਮਸਾਰ ਹੋਇਆ ਹੈ,ਕਿਉਂ ਕਿ ਦੇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਦੋਰਾਨ ਰਾਸਟਰਪਤੀ ਡੋਨਾਲਡ ਟਰੰਪ ਸਾਹਮਣੇ ਭਾਰਤੀਆਂ ਦੇ ਮਾਨ ਸਨਮਾਨ ਦੀ ਗੱਲ ਕਰਨ ਦੀ ਬਿਜਾਏ "ਮੋਨੀ ਬਾਬਾ" ਬਣਕੇ ਬੈਠਾ ਰਿਹਾ ਅਤੇ ਉਸ ਦਾ ਸਮੁੱਚਾ ਅਮਰੀਕਾ ਦੌਰਾ ਆਪਣੇ ਕਾਰਪੋਰੇਟ ਦੋਸਤ ਅਡਾਨੀ ਨੂੰ ਅਮਰੀਕਾ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਤੋਂ ਬਚਾਉਣ ਅਤੇ ਅਮਰੀਕਾ ਨਾਲ ਹਥਿਆਰਾ ਸਬੰਧੀ ਘਟੀਆ ਸਮਝੌਤੇ ਕਰਨ ਦੀ ਭੇਟ ਚੜ ਗਿਆ।
ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅੱਗੇ ਕਿਹਾ ਕਿ ਅਮਰੀਕਾ ਨੇ ਜਿਸ ਤਰਾਂ ਭਾਰਤੀਆਂ ਨੂੰ ਬੇਇਜ਼ਤ ਕੀਤਾ ਹੈ,ਜਿਸ ਲਈ ਦੇਸ ਦਾ ਪ੍ਰਧਾਨ ਮੰਤਰੀ ਜੁੰਮੇਵਾਰ ਹੈ । ਓਹਨਾ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਖਿਲਾਫ਼ ਢੁਕਵੀਂ ਕਾਰਵਾਈ ਕਰਨ ਅਤੇ ਅਮਰੀਕਾ ਤੋ ਲੱਖਾ ਰੁਪਏ ਬਰਬਾਦ ਕਰਕੇ ਡੀਪੋਰਟ ਹੋਕੇ ਆਏ ਵਿਅਕਤੀਆ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਸਰਕਾਰ ਕਿਉਕਿ ਸਰਕਾਰ ਵੱਲੋ ਰੋਜ਼ਗਾਰ ਨਾ ਦੇ ਸਕਣ ਕਾਰਨ ਹੀ ਉਹ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਏ ਸਨ।
ਇਸ ਮੌਕੇ ਉਨ੍ਹਾਂ ਨਾਲ ਸਾਹਿਬ ਸਿੰਘ ,ਦਿਲਪ੍ਰੀਤ ਸਿੰਘ ਢਿੱਲੋਂ ਐਥਲੈਟਿਕ ਕੋਚ, ਚਰਨਜੀਤ ਕੌਰ, ਨਿਰਮਲ ਸਿੰਘ ਵਿਰਕ , ਸ਼ਰਨਜੀਤ ਕੌਰ ਸੰਧੂ , ਮਨਪ੍ਰੀਤ ਕੌਰ ਉਗਾਣਾ, ਨਵਜੋਤ ਕੌਰ ਆਦਿ ਮੌਜੂਦ ਸਨ।