ਰਾਏਕੋਟ : ਪੱਤਰਕਾਰ ਸੁਸ਼ੀਲ ਵਰਮਾ ਨੂੰ ਸਦਮਾ, ਛੋਟੇ ਭਰਾ ਦੀਪ ਦੀ ਮੌਤ, ਅੰਤਿਮ ਸਸਕਾਰ ਅੱਜ
ਰਾਏਕੋਟ/ਲੁਧਿਆਣਾ,13 ਫ਼ਰਵਰੀ 2025 :- ਰਾਏਕੋਟ ਤੋਂ ਪੱਤਰਕਾਰ ਸੁਸ਼ੀਲ ਕੁਮਾਰ ਵਰਮਾ(ਤਾਜਪੁਰ) ਨੁੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ,ਜਦੋਂ ਬੀਤੀ ਰਾਤ ਉਨਾਂ ਦੇ ਛੋਟੇ ਭਰਾ ਦਲੀਪ ਕੁਮਾਰ (ਦੀਪ) ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ।
ਪ੍ਰੀਵਾਰਕ ਸੂਤਰਾਂ ਅਨੁਸਾਰ ਦਲੀਪ ਕੁਮਾਰ (ਦੀਪ) ਦਾ ਅੰਤਿਮ ਸਸਕਾਰ ਰਾਏਕੋਟ ਤੋਂ ਨੇੜਲੇ ਪਿੰਡ ਤਾਜਪੁਰ ਵਿਖੇ ਅੱਜ 13 ਫ਼ਰਵਰੀ, ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ।