ਹੈਲਪਿੰਗ ਹੈਂਡ ਸੁਸਾਇਟੀ ਨੇ ਲਗਾਇਆ ਅੱਖਾਂ ਦਾ ਫ੍ਰੀ ਕੈਂਪ
- 400 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਕੀਤੀਆਂ ਤਕਸੀਮ,91 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,7 ਫ਼ਰਵਰੀ 2025 - ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਪਿੰਡ ਬਾਹਮਣੀ ਵਾਲਾ ਵਿਖੇ ਲਾਇਆ ਗਿਆ, ਜਿਸ ਦੌਰਾਨ 600 ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ 'ਤੇ ਅੱਖਾਂ ਦੇ ਫ੍ਰੀ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਸਾਡੇ ਬਜ਼ੁਰਗ ਇਸ ਖੂਬਸੂਰਤ ਦੁਨੀਆ ਨੂੰ ਦੇਖ ਸਕਣ।ਇਸੇ ਲੜੀ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ ਮਰੀਜਾਂ ਦਾ ਚੈੱਕਅਪ ਲੁਧਿਆਣਾ ਦੇ ਮਸ਼ਹੂਰ ਹਸਪਤਾਲ ਸ਼ੰਕਰਾ ਆਈ ਕੇਅਰ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 600 ਮਰੀਜਾਂ ਨੇ ਆਪਣਾ ਚੈੱਕਅੱਪ ਕਰਵਾਇਆ,400 ਲੋੜਵੰਦ ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਤਕਸੀਮ ਕਰਨ ਤੋਂ ਇਲਾਵਾ 91 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ। ਜਿਨ੍ਹਾਂ ਨੂੰ ਮੌਕੇ 'ਤੇ ਆਪ੍ਰੇਸ਼ਨ ਲਈ ਸੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਪ੍ਰੈਸ ਸਕੱਤਰ ਕੁਲਦੀਪ ਸਿੰਘ ਕੇ ਪੀ ਨੇ ਕਿਹਾ ਕਿ ਸਾਨੂੰ ਸਮਾਜ ਸੇਵਾ ਲਈ ਜ਼ਰੂਰ ਸਮਾਂ ਦੇਣਾ ਚਾਹੀਦਾ ਹੈ।ਜੇ ਕੁਦਰਤ ਨੇ ਤੁਹਾਨੂੰ ਇਸ ਯੋਗ ਬਣਾਇਆ ਹੈ ਕਿ ਤੁਸੀਂ ਕਿਸੇ ਦੀ ਸਹਾਇਤਾ ਕਰ ਸਕਦੇ ਹੋ ਤਾਂ ਕਿਸੇ ਲੋੜਵੰਦ ਦੀ ਇਮਦਾਦ ਕਰ ਤੁਸੀਂ ਕੁਦਰਤ ਦਾ ਸ਼ੁਕਰਾਨਾ ਕਰ ਸਕਦੇ ਹੋ।ਇਸ ਮੌਕੇ ਵਿਸ਼ਾਲ ਸੂਦ,ਗੁਰਵਿੰਦਰ ਸਿੰਘ ਬਰਵਾਲਾ,ਡਾ.ਸਰਬਪ੍ਰੀਤ ਸਿੰਘ,ਸੁਖਚੈਨ ਸਿੰਘ ਢਿੱਲੋਂ, ਦਿਲਬਾਗ ਸਿੰਘ,ਬੱਬਾ ਪੰਨੂੰ,ਗੁਰਦੇਵ ਸਿੰਘ,ਹਰਦੇਵ ਸਿੰਘ,ਬਾਬਾ ਕੁਲਦੀਪ ਸਿੰਘ ਮੁੱਖ ਸੇਵਦਾਰ,ਗੁਰਜੰਟ ਸਿੰਘ,ਨਿਸ਼ਾਨ ਸਿੰਘ,ਮਨਬੀਰ ਸਿੰਘ, ਸੁਖਬੀਰ ਸਿੰਘ,ਮਲਕੀਤ ਸਿੰਘ,ਸ਼ੇਰਾ ਢਿੱਲੋਂ,ਸਿਮਰਤ ਢਿੱਲੋਂ, ਭਾਈ ਪਲਵਿੰਦਰ ਸਿੰਘ ਅਜੀਜ਼,ਗੁਰਜੀਤ ਸਿੰਘ,ਅੰਗਰੇਜ ਸਿੰਘ ਢਿੱਲੋਂ ਸਟੱਡ ਫਾਰਮ, ਜਸਦੀਪ ਸਿੰਘ, ਪਰਦੀਪ ਸਿੰਘ,ਹਰਚਰਨ ਸਿੰਘ, ਤਰਸੇਮ ਸਿੰਘ,ਬਲਜੀਤ ਸਿੰਘ,ਜਗਜੀਤ ਸਿੰਘ,ਕਰਨ ਸਿੰਘ,ਗੁਰਪ੍ਰੀਤ ਸਿੰਘ, ਵਿਸ਼ਾਲ ਸਿੰਘ,ਰਘਬੀਰ ਸਿੰਘ, ਧਰਮਪਾਲ ਸਿੰਘ ਅਤੇ ਸਮਾਈਲ ਸਿੰਘ ਹਾਜ਼ਰ ਸਨ।