US News: ਅਮਰੀਕਾ ਦੇ ਨਾਮਵਰ NRI ਸਿੱਖ ਸੁੱਖੀ ਚਾਹਲ ਦੀ ਮੌਤ
Babushahi Bureau / ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਅਮਰੀਕਾ, 01 ਅਗਸਤ 2025- ਅਮਰੀਕਾ ਦੇ ਨਾਮਵਰ ਐਨਆਰਆਈ ਸਿੱਖ ਸੁੱਖੀ ਚਾਹਲ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਖ਼ਬਰ ਦੀ ਪੁਸ਼ਟੀ ਦੇ ਉਨ੍ਹਾਂ ਦੇ ਕਰੀਬੀਆਂ ਵੱਲੋਂ ਕਰ ਦਿੱਤੀ ਗਈ ਹੈ। ਹਾਲਾਂਕਿ ਮੌਤ ਕਿਵੇਂ ਹੋਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਦੱਸਦੇ ਚੱਲੀਏ ਕਿ, ਉਹ ਖ਼ਾਲਿਸਤਾਨੀਆਂ ਦੀਆਂ ਅੱਖਾਂ ਵਿੱਚ ਲੰਮੇ ਸਮੇਂ ਤੋਂ ਰੜਕਦੇ ਸੀ।
ਭਾਰਤੀ ਰਾਸ਼ਟਰਵਾਦੀ ਸੁਖੀ ਚਾਹਲ ਦਾ ਅਮਰੀਕਾ ਵਿੱਚ ਦੇਹਾਂਤ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ), 1 ਅਗਸਤ 2025: ਭਾਰਤੀ ਰਾਸ਼ਟਰਵਾਦੀ ਵਿਚਾਰਧਾਰਾ ਦੇ ਪ੍ਰਬਲ ਸਮਰਥਕ ਅਤੇ ਕੈਲੀਫੋਰਨੀਆ ਦੇ ਵਸਨੀਕ ਸੁਖੀ ਚਾਹਲ ਦੇ ਅਚਾਨਕ ਦੇਹਾਂਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਸੂਤਰਾਂ ਅਨੁਸਾਰ, ਉਨ੍ਹਾਂ ਦੀ ਮੌਤ ਦਿਲ ਦੇ ਦੌਰੇ (ਹਾਰਟ ਅਟੈਕ) ਨਾਲ ਹੋਈ ਦੱਸੀ ਜਾ ਰਹੀ ਹੈ।
ਸੁਖੀ ਚਾਹਲ ਅਮਰੀਕਾ ਅਤੇ ਕੈਨੇਡਾ ਵਿੱਚ ਖ਼ਾਲਿਸਤਾਨੀ ਵਿਚਾਰਧਾਰਾ ਦੇ ਵਿਰੋਧ ਵਿੱਚ ਆਪਣੀ ਮੁਕੰਮਲ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਹ ਖ਼ਾਲਿਸਤਾਨੀ ਅੱਤਵਾਦ ਦੀਆਂ ਗਤੀਵਿਧੀਆਂ ਅਤੇ ਭਾਰਤ ਵਿਰੋਧੀ ਪ੍ਰਚਾਰ ਮੁਹਿੰਮਾਂ ਨੂੰ ਨਿਰੰਤਰ ਚੁਣੌਤੀ ਦਿੰਦੇ ਰਹੇ। ਇਸੇ ਕਰਕੇ ਉਹਨਾਂ ਨੂੰ ਕਈ ਵਾਰੀ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ।
ਉਨ੍ਹਾਂ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਭਾਰਤੀ ਸਮਰਥਕ ਵਰਗ ਵਿੱਚ ਸੋਗ ਦੀ ਲਹਿਰ ਹੈ, ਜਦਕਿ ਖ਼ਾਲਿਸਤਾਨੀ ਪੱਖੀ ਸੰਗਠਨਾਂ ਵੱਲੋਂ ਕੋਈ Formal ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਫਿਲਹਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਸੰਬੰਧੀ ਕੋਈ ਅਧਿਕਾਰੀ ਜਾਣਕਾਰੀ ਜਾਰੀ ਨਹੀਂ ਹੋਈ।