CM ਮਾਨ ਦੀਆਂ ਕਥਿਤ ਇਤਰਾਜ਼ਯੋਗ ਵੀਡੀਓ ਫੋਰੈਂਸਿਕ ਰਿਪੋਰਟ 'ਚ ਸਹੀ ਪਾਈਆਂ ਗਈਆਂ: ਜਥੇਦਾਰ ਗੜਗੱਜ ਦਾ ਦਾਅਵਾ; AAP ਦਾ ਜਵਾਬ, ਕਿਹਾ- ਜਥੇਦਾਰ ਸਿਆਸਤ ਦਾ ਹਿੱਸਾ ਬਣ ਚੁੱਕੇ ਹਨ
Babushahi Network
ਸ੍ਰੀ ਅੰਮ੍ਰਿਤਸਰ ਸਾਹਿਬ, 15 ਜੂਨ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਿਪੋਰਟ ਜਨਤਕ ਕੀਤੀ ਗਈ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ, ਉਕਤ ਕਥਿਤ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਫੋਰੈਂਸਿਕ ਲੈਬੋਰੇਟਰੀਆਂ ਦੇ ਨਾਮ ਸੁਝਾਉਣ ਲਈ ਕਿਹਾ ਗਿਆ ਸੀ। ਪਰੰਤੂ ਅੱਜ ਤੱਕ ਮੁੱਖ ਮੰਤਰੀ ਵੱਲੋਂ ਇੱਕ ਵੀ ਲੈਬ ਦਾ ਨਾਮ ਨਹੀਂ ਸੁਝਾਇਆ ਗਿਆ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਪੱਧਰ 'ਤੇ ਭਾਰਤ ਸਰਕਾਰ ਦੀਆਂ ਮਾਨਤਾ ਪ੍ਰਾਪਤ ਦੋ ਫੋਰੈਂਸਿਕ ਜਾਂਚ ਏਜੰਸੀਆਂ ਪਾਸੋਂ ਇਸ ਵੀਡੀਓ ਦੀ ਜਾਂਚ ਕਰਵਾਈ ਹੈ, ਜਿਨ੍ਹਾਂ ਦੋਵਾਂ ਦੀਆਂ ਰਿਪੋਰਟਾਂ ਵਿੱਚ ਇਹ ਇਤਰਾਜ਼ਯੋਗ ਵੀਡੀਓ ਸਹੀ ਪਾਈ ਗਈ ਹੈ।
AAP ਦਾ ਜਵਾਬ, ਕਿਹਾ- ਜਥੇਦਾਰ ਸਿਆਸਤ ਦਾ ਹਿੱਸਾ ਬਣ ਚੁੱਕੇ ਹਨ
ਦੂਜੇ ਪਾਸੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਗੜਗੱਜ ਵੱਲੋਂ ਕੀਤੇ ਗਏ ਦਾਅਵੇ 'ਤੇ ਜਵਾਬ ਦਿੰਦਿਆਂ ਹੋਇਆ ਆਪ ਦੇ ਆਗੂ ਬਲਤੇਜ ਪੰਨੂ ਨੇ ਕਿਹਾ ਕਿ, ਜੇਕਰ ਮੰਨ ਲਿਆ ਜਾਵੇ ਵੀ ਵੀਡਿਓ ਅਸਲੀ ਹੈ, ਫੇਰ ਵੀ ਇਹ ਕਿੱਥੇ ਲਿਖਿਆ ਵੀ ਕੌਣ ਹੈ ਏਸ ਵੀਡਿਓ 'ਚ? ਨਾ ਤਾਂ ਮੁੱਖ ਮੰਤਰੀ ਨਾਲ ਕੱਦ ਕਾਠ ਮਿਲਦਾ ਨਾ ਹੋਰ। ਪੰਨੂੰ ਨੇ ਕਿਹਾ ਕਿ, ਆਉਣ ਵਾਲੇ ਦਿਨਾਂ ਚ ਅਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਾਂਗੇ। ਪਹਿਲੀ ਵਾਰੀ ਸਿਆਸਤ 'ਚ ਗੜਗੱਜ ਸਾਹਿਬ ਖੁੱਲ੍ਹ ਕੇ ਆਏ ਨੇ, ਤਖ਼ਤ ਸਮੂਹ ਸਿੱਖਾਂ ਦਾ ਹੈ ਨਾ ਕੀ ਬਾਦਲਾਂ ਦਾ। ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਹਿਣ ਤੇ ਹੀ ਇਹਨਾਂ ਨੂੰ ਜਥੇਦਾਰ ਲਾਇਆ ਗਿਆ ਸੀ। ਪੰਨੂ ਨੇ ਦਾਅਵਾ ਕੀਤਾ ਕਿ ਜਥੇਦਾਰ ਸਾਹਿਬ ਇੱਕ ਭੋਗ ਸਮਾਗਮ 'ਤੇ ਕਹਿ ਰਹੇ ਸੀ ਵੀ ਸੁਖਬੀਰ ਬਾਦਲ ਵਰਗੇ ਬਣੋ।
- Download Babushahi App
-
-