ਬ੍ਰੇਕਿੰਗ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਿਹਾਰ ਦੌਰੇ 'ਤੇ, ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਟੇਕਣਗੇ ਮੱਥਾ
Ravi Jakhu/ ਬਾਬੂਸ਼ਾਹੀ ਬਿਊਰੋ
ਪਟਨਾ/ਚੰਡੀਗੜ੍ਹ, 18 ਮਈ, 2026:
ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਅੱਜ ਬਿਹਾਰ ਦੇ ਇੱਕ ਅਹਿਮ ਧਾਰਮਿਕ ਦੌਰੇ 'ਤੇ ਰਹਿਣਗੇ। ਆਪਣੇ ਇਸ ਸ਼ੈਡਿਊਲ (Schedule) ਦੌਰਾਨ ਸੀਐਮ ਭਗਵੰਤ ਮਾਨ ਸਿੱਖ ਕੌਮ ਦੇ ਦੂਜੇ ਸਭ ਤੋਂ ਪਵਿੱਤਰ ਤਖ਼ਤ, ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (Takht Sri Patna Sahib) ਵਿਖੇ ਹਾਜ਼ਰੀ ਭਰਨਗੇ।
ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਗੇ ਅਤੇ ਪੰਜਾਬ ਦੀ ਚੜ੍ਹਦੀ ਕਲਾ, ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਅਰਦਾਸ ਕਰਨਗੇ। ਮੁੱਖ ਮੰਤਰੀ ਦੇ ਇਸ ਵੀਆਈਪੀ (VIP) ਦੌਰੇ ਨੂੰ ਮੁੱਖ ਰੱਖਦਿਆਂ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
- Download Babushahi App
-
-