Big Breaking: ਭਗਵੰਤ ਮਾਨ ਦਾ ਔਰਤਾਂ ਦੇ ਹੱਕ 'ਚ ਵੱਡਾ ਫ਼ੈਸਲਾ, 1100 ਰੁਪਏ ਦੇਣ ਦੀ ਦੱਸ'ਤੀ ਤਰੀਕ
ਚੰਡੀਗੜ੍ਹ, 20 ਸਤੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਨੂੰ 1100 ਰੁਪਏ ਅਗਲੇ ਸਾਲ 2026 ਦੇ ਬਜਟ ਵਿੱਚ ਪਾਸ ਹੋਣ ਤੋਂ ਬਾਅਦ ਮਿਲਣਗੇ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਤੇ ਪੂਰਾ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਤੋਂ ਔਰਤਾਂ ਨੂੰ 1100 ਰੁਪਏ ਮਿਲਣਗੇ ਸ਼ੁਰੂ ਹੋ ਜਾਣਗੇ। ਦੱਸ ਦਈਏ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੀਆਂ ਬੀਬੀਆਂ ਨੂੰ ਮੁਫ਼ਤ ਸਫ਼ਰ ਦੇ ਨਾਲ 1100 ਰੁਪਏ ਵੀ ਦੇਵਾਂਗਾ।