9ਵੀਂ ਜਮਾਤ 'ਚ 'ਇਸਰੋ' 'ਤੇ ਕਿਤਾਬ ਲਿਖਣ ਵਾਲਾ ਮਨਦੀਪ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ
ਮੋਹਾਲੀ, 16 ਅਗਸਤ 2025 - 9ਵੀਂ ਜਮਾਤ 'ਚ 'ਇਸਰੋ' 'ਤੇ ਕਿਤਾਬ ਲਿਖਣ ਵਾਲਾ ਮਨਦੀਪ ਸਿੰਘ ਪੁੱਤਰ ਡਾ. ਸਰਬਦੀਪ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ, ਨੂੰ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਵੱਲੋਂ 15-08-2025 ਨੂੰ ਆਜ਼ਾਦੀ ਦਿਵਸ ਸਮਾਗਮ ਵਿੱਚ ਜ਼ਿਲ੍ਹਾ ਪੱਧਰ 'ਤੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਨਮਾਨਿਤ ਕੀਤਾ ਗਿਆ , ਜਿਸ ਦੀਆਂ ਪ੍ਰਾਪਤੀਆਂ ਹੇਠ ਅਨੁਸਾਰ ਹਨ:
.jpeg)
1. 9ਵੀਂ ਜਮਾਤ ਵਿੱਚ ਉਸਨੇ ਇਸਰੋ ਬਾਰੇ ਕਿਤਾਬ ਲਿਖੀ ਹੈ।
2. ਰਾਸ਼ਟਰੀ ਪੁਲਾੜ ਵਿਗਿਆਨ ਓਲੰਪੀਆਡ ਵਿੱਚ ਆਲ ਇੰਡੀਆ 30ਵਾਂ ਰੈਂਕ ਪ੍ਰਾਪਤ ਕੀਤਾ।
3. ਚੇਅਰਮੈਨ, ਇਸਰੋ-ਕਮ- ਸਕੱਤਰ ਪੁਲਾੜ ਵਿਭਾਗ, ਭਾਰਤ ਸਰਕਾਰ ਸ਼੍ਰੀ ਐਸ. ਸੋਮਨਾਥ ਜੀ ਵੱਲੋਂ ਪ੍ਰਸੰਸ਼ਾ ਕੀਤੀ ਗਈ।

4. IISc ਬੰਗਲੌਰ ਦੁਆਰਾ ਸਨਮਾਨਿਤ ਕੀਤਾ ਗਿਆ l
5. ਸਨੈਪ ਇੰਡੀਆ ਨੈਸ਼ਨਲ ਫੋਟੋਗ੍ਰਾਫੀ ਮੁਕਾਬਲੇ ਵਿੱਚ ਪ੍ਰਸ਼ੰਸਾ ਮੈਡਲ ਪ੍ਰਾਪਤ ਕੀਤਾ।
6. ਅੰਸ਼ਕ ਸੂਰਜ ਗ੍ਰਹਿਣ ਦੀ ਉਸਦੀ ਫੋਟੋ ਯੂਕੇ ਦੇ ਐਮੇਚਰ ਐਸਟ੍ਰੋਫੋਟੋਗ੍ਰਾਫੀ ਮੈਗਾਜ਼ਾਈਨ ਵਿੱਚ ਪ੍ਰਕਾਸ਼ਿਤ ਹੋਈ।
7. 10ਵੀਂ ਬੋਰਡ ਪ੍ਰੀਖਿਆ ਵਿੱਚ 97% ਅੰਕ ਪ੍ਰਾਪਤ ਕੀਤੇ।