ਸੇਂਟ ਕਬੀਰ ਪਬਲਿਕ ਸਕੂਲ ਦੇ ਅਧਿਆਪਕ ਸ਼੍ਰੀਮਤੀ ਰੁਪਿੰਦਰ ਕੌਰ ਨੂੰ ਰਾਜ ਪੱਧਰੀ ਸਨਮਾਨ ਮਿਲਿਆ।
ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਹਾਸਿਲ ਕਰਦੇ ਹੋਏ
ਰੋਹਿਤ ਗੁਪਤਾ
ਗੁਰਦਾਸਪੁਰ 12 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ- ਗੁਰਦਾਸਪੁਰ ਦੇ ਅਧਿਆਪਕ ਸ਼੍ਰੀਮਤੀ ਰੁਪਿੰਦਰ ਕੌਰ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਲਿਮਿਟਡ ਦੁਆਰਾ ਕਰਵਾਏ ਗਏ ਪੰਜਵੇਂ FAP ਸਨਮਾਨ ਸਮਾਰੋਹ-2025 ਦੌਰਾਨ 'ਪ੍ਰਈਡ ਆਫ਼ ਸਕੂਲ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ ਨਾਯਰ ਜੀ ਨੇ ਦੱਸਿਆ ਕਿ ਅਧਿਆਪਕ ਅਜਿਹੇ ਪਾਰਖੂ ਹੁੰਦੇ ਹਨ ਜੋ ਆਪਣੀ ਕਾਬਲੀਅਤ ਅਤੇ ਤਜ਼ਰਬੇ ਨਾਲ ਵਿਦਿਆਰਥੀ ਰੂਪੀ ਹੀਰੇ ਨੂੰ ਤਰਾਸ਼ ਕੇ ਸਮਾਜ ਵਿੱਚ ਉੱਚ ਮੁਕਾਮ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਨ। ਇਸ ਹੁਨਰ , ਇਮਾਨਦਾਰੀ ਨਾਲ ਕੰਮ ਕਰਨ, ਵਿਦਿਆਰਥੀਆਂ ਦੀ ਮੁਸ਼ਕਿਲ ਵਿੱਚ ਉਹਨਾਂ ਦਾ ਸਾਥ ਦੇਣ ਦੇ ਤੱਥਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀਮਤੀ ਰੁਪਿੰਦਰ ਕੌਰ ਵਾਸੀ, ਤਿੱਬੜ ਨੂੰ ਕੌਮੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਨੇ ਦੱਸਿਆ ਕਿ ਯੂਨੀਵਰਸਿਟੀ- ਚੰਡੀਗੜ੍ਹ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਲਗਭਗ 18 ਰਾਜਾਂ ਦੇ 800 ਨਿੱਜੀ ਸਕੂਲਾਂ ਦੇ
ਅਧਿਆਪਕਾਂ ਨੇ ਹਿੱਸੇਦਾਰੀ ਲਈ ਸੀ ਜਿਨਾਂ ਵਿੱਚੋਂ ਇੱਕ ਹੋਣ ਦਾ ਮਾਣ ਉਹਨਾਂ ਨੂੰ ਮਿਲਿਆ ਹੈ। ਸ਼੍ਰੀਮਤੀ ਰੁਪਿੰਦਰ ਕੌਰ ਪਿਛਲੇ 16 ਸਾਲ ਤੋਂ ਸਕੂਲ ਵਿੱਚ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾ ਨਿਭਾ ਰਹੇ ਹਨ। ਆਸ ਹੈ ਕਿ ਅੱਗੇ ਵੀ ਇਸੇ ਤਰੀਕੇ ਨਾਲ ਪੂਰੀ ਜ਼ਿੰਮੇਵਾਰੀ ਨਾਲ ਸਕੂਲ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰਨਗੇ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ ਅਤੇ ਕੁਲਦੀਪ ਕੌਰ ਜੀ ਦੁਆਰਾ ਆਪ ਨੂੰ ਸਵੇਰ ਦੀ ਸਭਾ ਵਿੱਚ ਪੂਰੇ ਸਕੂਲ ਦੇ ਸਨਮੁੱਖ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਟੇਨ ਸਿੰਘ, ਅਮਨਪ੍ਰੀਤ ਸਰਾਏ ਸਮੇਤ ਸਮੂਹ ਸਕੂਲੀ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।