ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਬਲਾਕ ਪਟਿਆਲਾ:-1 ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੀਤੀ ਗਈ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 4 ਫ਼ਰਵਰੀ 2025:- ਅੱਜ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਬਲਾਕ ਪਟਿਆਲਾ 1 ਦੇ ਸਕੂਲ ਇੰਚਾਰਜ਼ ਸ.ਮੋਹਣ ਸਿੰਘ ਖਰੌੜ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਸ. ਮਨਸ਼ਾ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਮੋਹਣ ਸਿੰਘ ਖਰੌੜ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਧ ਚੜਕੇ ਭਾਗ ਲਿਆ ਗਿਆ। ਰੈਲੀ ਵਿੱਚ ਬੱਚਿਆਂ ਨੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਵਾਲੇ ਸਲੋਗਨ ਲਿਖੇ ਹੋਏ ਸਨ। ਇਸ ਰੈਲੀ ਨੂੰ ਸੈਂਟਰ ਹੈੱਡ ਟੀਚਰ ਸ੍ਰੀਮਤੀ ਜਸਪ੍ਰੀਤ ਕੌਰ ਗਰੇਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਉਹਨਾਂ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣ ਲਈ ਕਿਹਾ। ਸਕੂਲ ਇੰਚਾਰਜ ਮੋਹਣ ਸਿੰਘ ਖਰੌੜ ਨੇ ਇਸ ਰੈਲੀ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਰੈਲੀ ਵਿੱਚ ਸ. ਰਣਜੀਤ ਸਿੰਘ ਢੀਂਡਸਾ ਸਕੂਲ ਮੈਨੇਜ਼ਮੈਂਟ ਕਮੇਟੀ ਮੈਂਬਰ, ਸ. ਪ੍ਰਗਟ ਸਿੰਘ ਕਮੇਟੀ ਮੈਂਬਰ, ਆਂਗਣਵਾੜੀ ਵਰਕਰ,ਮਿਡ-ਡੇ-ਮੀਲ ਸਟਾਫ ਅਤੇ ਸਮੂਹ ਸਟਾਫ ਸਰਕਾਰੀ ਐਲੀਮੈਂਟਰੀ ਸਕੂਲ ਦੌਣ ਖੁਰਦ ਮੋਜੂਦ ਸੀ ।