ਸ਼ਿਵ ਮੰਦਰ ਕਮੇਟੀ ਸਵਰਨਕਾਰ ਸੰਘ ਵਲੋਂ ਸਲਾਨਾ ਭੰਡਾਰਾ 16 ਮਾਰਚ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 13 ਮਾਰਚ 2025 :ਸ਼ਿਵ ਮੰਦਰ ਕਮੇਟੀ ਸਵਰਨਕਾਰ ਸੰਘ ਰੂਪਨਗਰ ਦੀ ਮੀਟਿੰਗ ਸੰਘ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਦੀ ਪ੍ਰਧਾਨਗੀ ਹੇਠ ਸ਼ਿਵ ਮੰਦਰ ਵਿਖੇ ਹੋਈ। ਇਸ ਮੌਕੇ ਜਿਲਾ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਨੇ ਦਸਿਆ ਕਿ ਸ਼ਿਵਰਾਤਰੀ ਦੇ ਸੰਬੰਧ ਵਿਚ ਸਾਲਾਨਾ ਭੰਡਾਰਾ 16 ਮਾਰਚ ਦਿਨ ਐਤਵਾਰ ਨੂੰ ਗਾਂਧੀ ਸਕੂਲ ਦੇ ਕੋਲ ਸ਼ਿਵ ਮੰਦਰ ਵਿਚ ਕਰਵਾਇਆ ਜਾਵੇਗਾ। ਭੰਡਾਰਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ।ਮੀਟਿੰਗ ਵਿਚ ਲਲਿਤ ਨਾਗੀ,ਦਰਸ਼ਨ ਵਰਮਾ, ਸੰਦੀਪ ਵਰਮਾ ਬੇਲੇ ਵਾਲੇ, ਸੁਰਿੰਦਰ ਵਰਮਾ,ਦਵਿੰਦਰ ਵਰਮਾ ਗੋਲੂ, ਬੰਟੀ ਕੰਡਾ,ਰਾਜੇਸ਼ ਵਰਮਾ ਬੇਲੇ ਵਾਲੇ, ਪਾਲ ਜਵੈਲਰ, ਅਰਜਿੰਦਰ ਪਾਲ,ਸ਼ਸ਼ੀ ਚੋਪਡਾ, ਰਾਕੇਸ਼ ਕੰਡਾ, ਹੈਪੀ ਵਰਮਾ,ਸ਼ਿਵ ਵਰਮਾ, ਨਰਿੰਦਰ ਭੋਲਾ,ਸਤਨਾਮ ਜਵੈਲਰ,ਹਰੀਸ਼ ਭੋਲਾ, ਅਸ਼ੋਕ ਚੌਹਾਨ ਮੌਜੂਦ ਸਨ।