ਵੱਡੀ ਖ਼ਬਰ: ਹਲਕਾ ਇੰਚਾਰਜ ਦੇ ਅਹੁਦੇ ਤੋਂ ਪਠਾਨਮਾਜਰਾ ਆਊਟ
ਚੰਡੀਗੜ੍ਹ, 17 ਸਤੰਬਰ 2025- ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਜਗ੍ਹਾ ਤੇ ਰਣਜੋਧ ਸਿੰਘ ਹਦਆਣਾ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਨੇ ਅੱਜ ਜਿੱਥੇ 28 ਹਲਕਾ ਇੰਚਾਰਜਾਂ ਦੇ ਐਲਾਨ ਕੀਤੇ, ਉਥੇ ਹੀ ਦੂਜੇ ਪਾਸੇ ਚਾਰ ਸਟੇਟ ਅਬਜਰਵਰ ਵੀ ਲਾਏ।
ਆਮ ਆਦਮੀ ਪਾਰਟੀ ਨੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਥਾਂ ਤੇ ਰਣਜੋਧ ਸਿੰਘ ਹਦਆਣਾ ਨੂੰ ਹਲਕਾ ਇੰਚਾਰਜ ਲਾਇਆ ਹੈ। ਦੱਸ ਦਈਏ ਕਿ ਆਪ ਵਿਧਾਇਕ ਪਠਾਨਮਾਜਰਾ ਦੇ ਵਿਰੁੱਧ ਪੁਲਿਸ ਦੇ ਵੱਲੋਂ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਹ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਵੇਲੇ ਵੀ ਪੁਲਿਸ ਦੇ ਵੱਲੋਂ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਉਹ ਪੁਲਿਸ ਦੇ ਹੱਥੇ ਨਹੀਂ ਚੜ ਸਕਿਆ। ਦੂਜੇ ਪਾਸੇ ਅੱਜ ਦੁਪਹਿਰ ਸਮੇਂ ਆਮ ਆਦਮੀ ਪਾਰਟੀ ਪੰਜਾਬ ਨੇ ਹਲਕਾ ਸਨੌਰ ਤੋਂ ਰਣਜੋਤ ਸਿੰਘ ਹਦਆਣਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਬਾਕੀ ਦੇਖਦੇ ਹਾਂ ਕਿ ਅਗਲੇ ਸਮੇਂ ਦੇ ਵਿੱਚ ਹਰਮੀਤ ਸਿੰਘ ਪਠਾਣਮਾਜਰਾ ਦੇ ਖਿਲਾਫ ਸਰਕਾਰ ਜਾਂ ਫਿਰ ਪਾਰਟੀ ਕੀ ਐਕਸ਼ਨ ਲੈਂਦੀ ਹੈ?