← ਪਿਛੇ ਪਰਤੋ
ਵੱਡੀ ਰਾਹਤ ਦੀ ਖ਼ਬਰ: ਤਿੰਨਾਂ ਪ੍ਰਮੁੱਖ ਡੈਮਾਂ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 5 ਸਤੰਬਰ, 2025: ਚਿਰਾਂ ਤੋਂ ਉਡੀਕੀ ਜਾ ਰਹੀ ਰਾਹਤ ਵਾਲੀ ਖਬਰ ਹੈ ਕਿ ਤਿੰਨਾਂ ਪ੍ਰਮੁੱਖ ਡੈਮਾਂ ਪੋਂਗ, ਭਾਖੜਾ ਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਭਾਖੜਾ ਵਿਚ ਅੱਜ ਪਾਣੀ ਦਾ ਪੱਧਰ 1678.74 ਫੁੱੰਟ ਹੈ ਜੋ ਬੀਤੇ ਕੱਲ੍ਹ 1678.97 ਫੁੱਟ ਸੀ। ਇਸੇ ਤਰੀਕੇ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ 526.39 ਮੀਟਰ ਹੈ ਜੋ ਕਿ ਬੀਤੇ ਕੱਲ੍ਹ 527 ਮੀਟਰ ਤੋਂ ਉਪਰ ਸੀ। ਇਸੇ ਤਰੀਕੇ ਪੋਂਗ ਡੈਮ ਵਿਚ ਪਾਣੀ ਦਾ ਪੱਧਰ 1394.72 ਫੁੱਟ ਹੈ ਜੋ ਬੀਤੇ ਕੱਲ੍ਹ ਨਾਲੋਂ ਘਟਿਆ ਹੈ।
Total Responses : 1626