ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ: 11 ਕਿਲੋ ਤੋਂ ਵੱਧ ਗਾਂਜੇ ਸਮੇਤ ਮਰਦ ਤੇ ਔਰਤ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 16 ਮਾਰਚ 2026
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸੀ.ਆਈ.ਏ. (CIA) ਸਟਾਫ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਗਾਂਜੇ ਸਮੇਟ ਕਾਬੂ ਕੀਤਾ।
ਕਿਵੇਂ ਹੋਈ ਗ੍ਰਿਫਤਾਰੀ?
ਪੁਲਿਸ ਕਮਿਸ਼ਨਰ ਸ਼ਵਪਨ ਸ਼ਰਮਾ (IPS) ਅਤੇ ਹੋਰ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ, ਇੰਸਪੈਕਟਰ ਅਵਤਾਰ ਸਿੰਘ (ਇੰਚਾਰਜ ਸੀ.ਆਈ.ਏ. ਸਟਾਫ) ਦੀ ਅਗਵਾਈ ਵਾਲੀ ਟੀਮ ਰੇਲਵੇ ਸਟੇਸ਼ਨ ਦੀ ਬੈਕਸਾਈਡ, ਗੁਰੂ ਨਾਨਕ ਸਟੇਡੀਅਮ ਨੇੜੇ ਗਸ਼ਤ 'ਤੇ ਸੀ। ਚੈਕਿੰਗ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 11 ਕਿਲੋ 320 ਗ੍ਰਾਮ ਗਾਂਜਾ ਬਰਾਮਦ ਹੋਇਆ। ਦੋਸ਼ੀਆਂ ਤੇ ਥਾਣਾ ਡਵੀਜ਼ਨ ਨੰਬਰ 8 ਵਿਖੇ NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ।
ਮੁਲਜ਼ਮਾਂ ਦਾ ਪਿਛੋਕੜ
ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਜਲੰਧਰ ਦੇ ਬਸਤੀ ਬਾਬਾ ਖੇਲ ਇਲਾਕੇ ਵਿੱਚ ਰਹਿ ਰਹੇ ਸਨ। ਦੋਸ਼ੀਆਂ ਦੀ ਦੀਪਕ ਕੁਮਾਰ: ਪੁੱਤਰ ਦਿਨੇਸ਼ ਸ਼ਾਹ, ਵਾਸੀ ਮੁਜ਼ੱਫਰਪੁਰ (ਬਿਹਾਰ)।ਏਨਰ ਦੇਵੀ: ਪਤਨੀ ਰਣਜੀਤ ਸਾਹਨੀ, ਵਾਸੀ ਦਰਭੰਗਾ (ਬਿਹਾਰ) ਵਜੋਂ ਪਛਾਣ ਹੋਈ ।
ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 75 (ਧਾਰਾ 20B, 29/61/85 NDPS Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ।
Click to Follow Babushahi Facebook page →