ਮੁਸਲਿਮ ਫ਼ਰੰਟ ਪੰਜਾਬ ਵੱਲੋਂ ਈਰਾਨ 'ਤੇ ਹਮਲਾ ਕਾਇਰਤਾ ਪੂਰਨ ਅਤੇ ਕੌਮਾਂਤਰੀ ਅੱਤਵਾਦ ਕਰਾਰ
ਅਸ਼ੋਕ ਵਰਮਾ
ਮਾਨਸਾ, 16 ਮਾਰਚ 2026 :ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਚੇਅਰਮੈਨ ਡਾਕਟਰ ਫ਼ਕੀਰ ਮੁਹੰਮਦ ਤੇ ਸੂਬਾ ਪ੍ਰਧਾਨ ਐਚ ਆਰ ਮੋਫ਼ਰ ਨੇ ਸਾਂਝੇ ਬਿਆਨ ਵਿੱਚ ਅਮਰੀਕਾ ਅਤੇ ਇਜਰਾਈਲ ਵੱਲੋਂ ਕਾਇਰਤਾਪੂਰਨ ਹਮਲੇ ਦੀ ਨਿੰਦਿਆ ਕਰਦਿਆਂ ਇਸ ਨੂੰ ਕੌਮਾਂਤਰੀ ਅੱਤਵਾਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਬ ਮੁਲਕਾਂ ਦੇ ਸਰਮਾਏ ਤੇ ਕਬਜੇ ਦੀ ਨੀਅਤ ਨਾਲ ਅਮਰੀਕਾ ਅਤੇ ਇਜਰਾਈਲ ਤੇਲ ਬਦਲੇ ਮਾਸੂਮ ਲੋਕਾਂ ਦਾ ਖੂਨ ਵਹਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਇਰਾਨ ਦੇ ਇੱਕ ਸਕੂਲ ਦੀਆਂ 160 ਤੋਂ ਵੱਧ ਸਕੂਲੀ ਬੱਚੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸਾਮਰਾਜ ਦੀ ਚਿਰੋਕਣੀ ਨੀਤੀ ਤਹਿਤ ਇਰਾਕ, ਲਿਬੀਆ ਅਤੇ ਸੀਰੀਆ ਅਤੇ ਵੈਂਜੂਏਲਾ ਦੀਆਂ ਸਰਕਾਰਾਂ ਤੇ ਹਮਲੇ ਕਰ ਕੇ ਉੱਥੋਂ ਦੀਆਂ ਦੇਸ਼ ਹਿਤੂ ਸਰਕਾਰਾਂ ਨੂੰ ਲਾਂਭੇ ਕਰ ਕੇ ਆਪਣੇ ਪਿਆਦਿਆਂ ਨੂੰ ਵਾਗਡੋਰ ਸੰਭਾਲ ਕੇ ਉੱਥੋਂ ਦਾ ਤੇਲ ਤੇ ਹੋਰ ਸਰਮਾਏ ਲੁੱਟ ਰਿਹਾ ਹੈ। ਉਸੇ ਤਰਾਂ ਹੁਣ ਇਰਾਨ ਤੇ ਕਾਇਰਤਾਪੂਰਨ ਹਮਲਾ ਕਰਕੇ ਇਰਾਨ ਦੇ ਰਹਾਨੀ ਲੀਡਰ ਆਇਤੁਉੱਲ੍ਹਾ ਖਾਮਨਾਈ ਤੇ ਉਸ ਦੇ ਸਾਥੀਆਂ ਅਤੇ ਪ੍ਰੀਵਾਰ ਨੂੰ ਸ਼ਹੀਦ ਕਰਕੇ ਇਰਾਨ ਦਾ ਸਰਮਾਇਆ ਲੁੱਟਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਆਇਤੁਉੱਲ੍ਹਾ ਖਾਮਨਾਈ ਨੂੰ ਅਮਰੀਕਾ ਅਤੇ ਇਜਰਾਈਲ ਜਾਲਮ ਦੱਸ ਰਹੇ ਸਨ। ਅੱਜ ਉਹ ਰੂਹਾਨੀ ਸ਼ਖ਼ਸੀਅਤ ਨੇ ਆਪਣੀ ਕੌਮ ਅਤੇ ਆਪਣੇ ਦੇਸ਼ ਲਈ ਆਪਣਾ ਪ੍ਰੀਵਾਰ ਵਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ ਅਤੇ ਨਿਧੱੜਕ ਹੋ ਕਿ ਬਿਨਾਂ ਲੁਕੇ ਛਿਪੇ ਆਪਣੇ ਲੋਕਾਂ ਨਾਲ ਖੜਿਆ ਹੈ। ਜਿਕਰਯੋਗ ਹੈ ਕਿ ਜਿਹੜੇ ਮੁਸਲਿਮ ਮੁਲਕਾਂ ਦੇ ਆਗੂਆਂ ਨੇ ਇਸ ਸਾਮਰਾਜ ਦੀ ਈਨ ਨਹੀਂ ਮੰਨੀ, ਉਨ੍ਹਾਂ ਨੂੰ ਹੀ ਸਾਮਰਾਜਵਾਦ ਦਾ ਸ਼ਿਕਾਰ ਹੋਣਾ ਪਿਆ ਹੈ ।ਮੁਸਲਿਮ ਫਰੰਟ ਦੇ ਆਗੂਆਂ ਨੇ ਪੰੰਜਾਬ ਸਰਕਾਰ ਦੀ ਆਪਣੇ ਪੰਜਾਬੀਆਂ ਲਈ ਕੀਤੀ ਜਾ ਰਹੀ ਕੋਸਿਸ਼ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਮੁਸਲਿਮ ਫ਼ਰੰਟ ਪੰਜਾਬ ਫੌਰੀ ਜੰਗ ਰੋਕਣ ਦੀ ਮੰਗ ਕਰਦਾ ਹੋਇਆ ਸੰਸਾਰ ਚ ਅਮਨ ਸ਼ਾਂਤੀ ਬਹਾਲ ਕੀਤੀ ਜਾਵੇ।
Click to Follow Babushahi Facebook page →