ਮਰੀਜਾਂ ਦੀ ਦਿੱਕਤ ਦਾ ਪਹਿਲ ਦੇ ਆਧਾਰ ਤੇ ਹੋਵੇ ਸਮਾਧਾਨ -ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 16 ਮਈ 2025- ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਜੀ ਨੇ ਆਮ ਆਦਮੀ ਕਲੀਨਿਕ ਸੱਮੂਚੱਕ ਦਾ ਅਚਨਚੇਤ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ , ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਮਰੀਜਾਂ ਨਾਲ ਗੱਲਬਾਤ ਵੀ ਕੀਤੀ । ਉਨ੍ਹਾਂ ਸਿਹਤ ਸੰਸਥਾ ਵੱਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ । ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਨੇ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖਿਆ ਜਾਣ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਐਸਐਮੳ ਡਾ. ਬ੍ਰਿਜੇਸ਼ ਆਦਿ ਹਾਜਰ ਸਨ।