ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪਹਿਲੀ ਜਗਰਾਓਂ ਫੇਰੀ, ਵਰਕਰਾਂ ਵਿੱਚ ਉਤਸ਼ਾਹ; 2027 ਚੋਣਾਂ ਲਈ ਸੰਗਠਨ ਮਜ਼ਬੂਤ ਕਰਨ 'ਤੇ ਜ਼ੋਰ
ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ, ਕਈ ਨਵੇਂ ਵਿਅਕਤੀ ਭਾਜਪਾ ਵਿੱਚ ਸ਼ਾਮਲ; ਪੰਜਾਬ ਦੇ ਮੁੱਦਿਆਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਰਣਨੀਤੀ 'ਤੇ ਚਰਚਾ
ਦੀਪਕ ਜੈਨ
ਜਗਰਾਓਂ,15 ਜੂਨ 2026- ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਐਤਵਾਰ ਨੂੰ ਜਗਰਾਓਂ ਦਾ ਦੌਰਾ ਕਰਦਿਆਂ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਭਾਜਪਾ ਜਗਰਾਓਂ ਵੱਲੋਂ ਕਰਵਾਈ ਗਈ ਇਸ ਮੀਟਿੰਗ ਦੌਰਾਨ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਹੋਈ ਮੀਟਿੰਗ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਸੰਗਠਨਕ ਤੌਰ 'ਤੇ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਪਾਰਟੀ ਦੇ ਵਰਕਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਘਰ-ਘਰ ਜਾਣ।
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਵਿੱਚ ਨਸ਼ਿਆਂ, ਕਾਨੂੰਨ-ਵਿਵਸਥਾ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਮੌਜੂਦਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਪੰਜਾਬ ਵਿੱਚ ਵਿਕਾਸ ਅਤੇ ਖੁਸ਼ਹਾਲੀ ਦਾ ਵਿਜ਼ਨ ਲੈ ਕੇ ਅੱਗੇ ਵੱਧ ਰਹੀ ਹੈ ਅਤੇ ਲੋਕਾਂ ਦਾ ਸਹਿਯੋਗ ਪਾਰਟੀ ਲਈ ਮਹੱਤਵਪੂਰਨ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਬਲਬੂਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਕਾਲੀ ਦਲ-ਭਾਜਪਾ ਗਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਦਮ 'ਤੇ ਚੋਣ ਮੈਦਾਨ ਵਿੱਚ ਉਤਰੇਗੀ।
ਕਿਸਾਨੀ ਨਾਲ ਜੁੜੇ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਮੁੱਦੇ 'ਤੇ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਨਸ਼ਿਆਂ ਦੇ ਮੁੱਦੇ ਨੂੰ ਵੀ ਤਰਜੀਹ ਦੇ ਆਧਾਰ 'ਤੇ ਹੱਲ ਕਰਨ ਦੀ ਗੱਲ ਉਨ੍ਹਾਂ ਵੱਲੋਂ ਕੀਤੀ ਗਈ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਆਧਾਰ ਲਗਾਤਾਰ ਵਧ ਰਿਹਾ ਹੈ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਲੋੜ ਹੈ।
ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਕੇਵਲ ਸਿੰਘ ਢਿੱਲੋਂ ਦਾ ਜਗਰਾਓਂ ਵਿੱਚ ਪਹਿਲੀ ਵਾਰ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਕ ਢਾਂਚੇ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਪੰਜਾਬ ਦੌਰੇ ਅਤੇ ਸੰਗਠਨਕ ਹਦਾਇਤਾਂ ਬਾਰੇ ਵੀ ਵਰਕਰਾਂ ਨੂੰ ਜਾਣੂ ਕਰਵਾਇਆ।
ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਅਤੇ ਸਮਾਜਿਕ ਵਰਗਾਂ ਨਾਲ ਜੁੜੇ ਵਿਅਕਤੀਆਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਆਗੂ
ਪਰਮਿੰਦਰ ਸਿੰਘ ਬਰਾੜ, ਰੇਨੂ ਥਾਪਰ, ਡਾ. ਰਜਿੰਦਰ ਸ਼ਰਮਾ, ਗੇਜਾ ਰਾਮ ਵਾਲਮੀਕੀ, ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਮੇਜਰ ਸਿੰਘ ਦੇਤਵਾਲ, ਮਨਪ੍ਰੀਤ ਸਿੰਘ ਤਲਵੰਡੀ, ਸਤੀਸ਼ ਕੁਮਾਰ ਪੱਪੂ, ਲਖਵਿੰਦਰ ਸਪਰਾ, ਪਰਮਜੀਤ ਸਿੰਘ ਟੂਸੇ, ਗੌਰਵ ਖੁੱਲਰ, ਕੁੰਵਰ ਨਰਿੰਦਰ ਸਿੰਘ, ਸੁਮਿਤ ਅਰੋੜਾ, ਪ੍ਰਦੀਪ ਜੰਡ, ਰਮਿੰਦਰ ਸੰਗੋਵਾਲ, ਗੁਰਸਿਮਰਨ ਸਿੰਘ ਗਿੱਲ, ਬਾਲ ਕਿਸ਼ਨ ਗਰਗ, ਵਿਵੇਕ ਭਾਰਦਵਾਜ, ਕਿਸ਼ਨ ਇੰਦੋਰਾ, ਜਗਤਾਰ ਸਿੰਘ ਬਾਂਗੜ, ਸਰਬਜੀਤ ਕੌਰ ਅਕਾਲਗੜ, ਕੁਲਦੀਪ ਸਿੰਘ ਡੱਲਾ, ਰਾਜਵੀਰ ਵਿਰਦੀ, ਰਾਜਨ ਕੁਮਾਰ, ਰਵੀ, ਕਪਿਲ ਪ੍ਰਜਾਪਤੀ, ਟੋਨੀ ਵਰਮਾ, ਨਵਨੀਤ ਗੁਪਤਾ, ਸ਼ਿਸ਼ੂ, ਕੁਲਵੰਤ ਸਿੰਘ ਭੱਟੀ, ਮਨੋਜ ਗੋਇਲ, ਜੋਤੀ ਦਿਓਲ, ਗੁਰਭੇਜ ਸਿੰਘ, ਗੁਰਚਰਨ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਗਾਲਬ, ਅਜੀਤ ਸਿੰਘ ਅਖਾੜਾ, ਗੁਰਜੰਟ ਸਿੰਘ ਹਠੂਰ, ਗੁਰਜੀਤ ਕੌਰ ਕੈਲੇ, ਸੰਜੀਵ ਢੰਡ, ਅਜੀਤ ਪਾਲ ਮੁੱਲਾਪੁਰ, ਵਿਸ਼ਾਲ ਭਾਰਦਵਾਜ, ਅਸ਼ੋਕ ਚੋਪੜਾ, ਸਨੀ ਕਕੜ, ਗੌਰਵ ਗੁਪਤਾ, ਸੌਰਵ ਗਰਗ, ਡਾ. ਨਿਰਮਲ ਭੁੱਲਰ, ਅਨਿਲ ਕੁਮਾਰ ਸ਼ੈਂਟੀ, ਗੁਰਤੇਜ ਸਿੰਘ, ਨਵੀਨ ਜੈਨ, ਸੁਰੇਸ਼ ਗਰਗ, ਪ੍ਰਦੀਪ ਖੰਨਾ, ਸੁਮਿਤ ਕੁਮਾਰ, ਵਿੱਕੀ, ਰਾਜਪਾਲ ਜੈਨ, ਰਾਜ ਵਰਮਾ, ਜਰਨੈਲ ਸਿੰਘ ਚੌਂਕੀਮਾਨ, ਪੁਲਕਿਤ ਲੂੰਬਾ, ਧਰਮਿੰਦਰ ਕੁਮਾਰ, ਭਰਤ ਕੁਮਾਰ, ਕ੍ਰਿਸ਼ਨ ਸਿੰਗਲਾ, ਡਾ. ਰਾਜ ਠੱਕਰ, ਸਹਿਜਲ ਪੂਰਥੀ, ਹਿਮਾਂਸੂ ਮਨਕਰਨ ਸਮੇਤ ਹੋਰ ਵਰਕਰ ਹਾਜ਼ਰ ਸਨ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੇ ਨਾਮ
ਰਾਮ ਸਿੰਘ ਨੰਗਲ ਕਲਾਂ, ਐਜਬ ਸਿੰਘ ਫੱਲੇਵਾਲ, ਸਿੰਕਦਰ ਸਿੰਘ ਨੰਗਲ ਕਲਾਂ, ਮੋਹਨ ਸਿੰਘ ਨੰਗਲ ਕਲਾਂ, ਦਰਸ਼ਨ ਸਿੰਘ ਫੱਲੇਵਾਲ, ਰਾਜ ਠਾਕਰ ਰਾਏਕੋਟ, ਰਣਜੀਤ ਸਿੰਘ ਫੱਲੇਵਾਲ, ਜਗਜੀਤ ਸਿੰਘ ਬੱਲੂਵਾਲ, ਕਰਮਵੀਰ ਸਿੰਘ ਫੱਲੇਵਾਲ, ਹਰਵਿੰਦਰ ਸਿੰਘ ਕੋਟ ਆਗਾ, ਗੁਲਸ਼ਨ ਬਹਿਲ ਸੁਧਾਰ, ਰਣਜੀਤ ਸਿੰਘ ਜਗਰਾਓਂ, ਗੁਰਤੇਜ ਸਿੰਘ ਜਗਰਾਓਂ, ਭੋਲਾ ਸਿੰਘ, ਨਾਜਰ ਸਿੰਘ, ਸਤਨਾਮ ਸਿੰਘ, ਭਜਨ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਰਾਕੇਸ਼ ਗੋਇਲ, ਰੁਪਿੰਦਰਜੀਤ ਸਿੰਘ ਰਾਘਵ, ਅੰਕਤ ਗੋਇਲ, ਰਿਸ਼ਵ ਸ਼ਰਮਾ, ਅੰਕੁਰ ਬਾਂਸਲ, ਪਵਨ ਕੁਮਾਰ ਗੋਇਲ, ਹਰੀਸ਼ ਕੁਮਾਰ, ਵਿਜੇ ਕੁਮਾਰ ਸ਼ਰਮਾ, ਕੱਕੂ ਸ਼ਰਮਾ, ਸੰਦੀਪ ਸਰਨਾ, ਸੁਖਵਿੰਦਰ ਸਿੰਘ, ਕੈਲਾਸ਼ ਸ਼ਰਮਾ, ਸੰਦੀਪ ਲੂੰਬਾ, ਮਨੀ ਤਿਵਾੜੀ, ਐਨਆਰਆਈ ਸੁਖਵਿੰਦਰ ਸਿੰਘ ਸਿੱਧੂ (ਸਕਾਟਲੈਂਡ) ਸਮੇਤ ਹੋਰ ਵਿਅਕਤੀਆਂ ਨੇ ਭਾਜਪਾ ਦਾ ਪੱਲਾ ਫੜਿਆ।
ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ, ਨਵੇਂ ਵਰਕਰਾਂ ਨੂੰ ਜੋੜਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤਿਕ ਤਿਆਰੀਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕੇਵਲ ਸਿੰਘ ਢਿੱਲੋਂ ਦੀ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਜਗਰਾਓਂ ਦੀ ਇਹ ਪਹਿਲੀ ਫੇਰੀ ਰਹੀ, ਜਿਸ ਦੌਰਾਨ ਵਰਕਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
- Download Babushahi App
-
-