ਬਲਜੀਤ ਪਾਹੜਾ ਦੇ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਪ੍ਰਧਾਨ ਬਣਨ ਦਾ ਰਸਤਾ ਹੋਇਆ ਸਾਫ
ਆਪਣੇ ਕੰਮਾਂ ਨਾਲ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਦਾ ਦਵਾਂਗੇ ਜਵਾਬ_ਸਾਬਕਾ ਨਗਰ ਕੌਂਸਲ ਪ੍ਰਧਾਨ ਬਲਜੀਤ ਪਾਹੜਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 14 June 2026
ਗੁਰਦਾਸਪੁਰ ਨਗਰ ਕੌਂਸਲ ਦੀਆਂ ਬੀਤੇ ਦਿਨ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਵੱਲੋਂ 21 ਸੀਟਾਂ ਜਿੱਤਣ ਤੇ ਨਗਰ ਕੌਂਸਲ ਵਿੱਚ ਕਾਂਗਰਸ ਦਾ ਪ੍ਰਧਾਨ ਬਣਨ ਦਾ ਰਸਤਾ ਸਾਫ ਹੋ ਗਿਆ ਹੈ। 29 ਵਾਰਡਿਂ ਵਿੱਚ 21 ਸੀਟਾਂ ਤੇ ਜਿੱਤ ਹਾਸਲ ਕਰਕੇ ਕਾਂਗਰਸ ਨੇ ਪੂਰਨ ਬਹੁਮਤ ਹਾਸਿਲ ਕਰ ਲਿਆ ਹੈ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਬਲਜੀਤ ਸਿੰਘ ਪਾਹੜਾ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਪ੍ਰਧਾਨ ਬਣਨ ਜਾ ਰਹੇ ਹਨ।
ਉਥੇ ਹੀ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸੂਬੇ ਦੇ ਸੱਤਾ ਧਿਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੇ ਮੁੜ ਤੋਂ ਸਾਡੇ ਤੇ ਵਿਸ਼ਵਾਸ ਜਿਤ ਆਇਆ ਹੈ ਅਤੇ ਪਿਆਰ ਦਿੱਤਾ ਹੈ ਤੇ ਇਸ ਪਿਆਰ ਦਾ ਜਵਾਬ ਉਹ ਪਹਿਲਾ ਨਾਲੋਂ ਵੀ ਜਿਆਦਾ ਕੰਮ ਕਰਕੇ ਦੇਣਗੇ । ਉੱਥੇ ਹੀ ਉਹਨਾਂ ਕਿਹਾ ਕਿ ਸ਼ਹਿਰ ਦੇ ਬਹੁਤ ਸਾਰੇ ਪ੍ਰੋਜੈਕਟ ਜੋ ਉਹਨਾਂ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ ਉਹ ਸਿਰੇ ਚੜਨਗੇ ਅਤੇ ਕੂੜੇ ਦੀ ਸਮੱਸਿਆ ਬਿਲਕੁਲ ਖਤਮ ਕੀਤੀ ਜਾਏਗੀ ਅਤੇ ਇਸ ਦੇ ਨਾਲ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਨਾਲ ਨਿਕਾਸੀ ਦੇ ਪਾਣੀ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਘਰਾਂ ਵਿੱਚ ਵਾਟਰ ਸਪਲਾਈ ਦਾ ਗੰਦਾ ਪਾਣੀ ਆਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ
- Download Babushahi App
-
-