ਬਜੁਰਗਾਂ ਦਾ ਸਤਿਕਾਰ ਅਤੇ ਸੇਵਾ ਸੰਭਾਲ ਵਿਸ਼ੇ ਤੇ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 18 ਅਪ੍ਰੈਲ, 2026
ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਬਜੁਰਗਾਂ ਦਾ ਸਤਿਕਾਰ ਅਤੇ ਸੇਵਾ ਸੰਭਾਲ ਦੇ ਵਿਸ਼ੇ ਉੱਤੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਬਜੁਰਗ ਦੇਸ਼ ਦਾ ਸਰਮਾਇਆ ਹਨ। ਅੱਜ ਦੇ ਸਮੇਂ ਤੱਕ ਹੋਈ ਤਰੱਕੀ ਵਿਚ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ। ਉਹਨਾਂ ਨੇ ਆਪਣੀ ਜਵਾਨੀ ਵਿੱਚ ਦੇਸ਼ ਅਤੇ ਪਰਿਵਾਰ ਦੀ ਵੱਡਮੁੱਲੀ ਸੇਵਾ ਕੀਤੀ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਬੱਚੇ ਮਾਤਾ ਪਿਤਾ ਦੀ ਸੰਪਤੀ ਅਤੇ ਧਨ ਦੇ ਵਾਰਿਸ਼ ਬਣ ਕੇ ਉਹਨਾਂ ਨੂੰ ਦੋ ਸਮੇਂ ਦੀ ਰੋਟੀ ਅਤੇ ਦਵਾਈ ਦੇਣ ਤੋਂ ਵੀ ਸੰਕੋਚ ਕਰਦੇ ਹਨ ਅਤੇ ਉਹਨਾਂ ਨੂੰ ਪਿਆਰ ਅਤੇ ਸੇਵਾ ਸੰਭਾਲ ਤੋਂ ਵੰਚਿਤ ਕਰਕੇ ਦੁੱਖ ਸਹਿਣ ਲਈ ਇੱਕਲਾ ਛੱਡ ਦਿੰਦੇ ਹਨ । ਦੂਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਅਤੇ ਸ਼ਿਖਾ ਰਾਨੀ ਨੇ ਕਿਹਾ ਕਿ ਭਾਰਤ ਵਿਚ ਮੌਜੂਦਾਪ੍ਰਮੋਦ ਭਾਰਤੀ
ਨਵਾਂਸ਼ਹਿਰ 01 ਅਪ੍ਰੈਲ, 2026 ਸਮੇਂ ਕਰੀਬ 10 .4 ਕਰੋੜ ਬਜੁਰਗ ਹਨ, ਜਿੰਨ੍ਹਾਂ ਵਿੱਚੋਂ ਕਰੀਬ 14 ਫੀਸਦੀ ਬਜੁਰਗ ਇੱਕਲੇ ਰਹਿਣ ਲਈ ਮਜਬੂਰ ਹਨ। ਦੇਸ਼ ਭਰ ਵਿਚ 15 ਫੀਸਦੀ ਬਜੁਰਗ ਗੰਭੀਰ ਬੀਮਾਰੀ ਨਾਲ ਪੀੜਤ ਹਨ , 10 ਵਿੱਚੋਂ 1 ਬਜੁਰਗ ਡਿਪਰੈਸ਼ਨ ਦਾ ਸ਼ਿਕਾਰ ਹਨ , 37 ਫੀਸ਼ਦੀ ਬਜੁਰਗ ਨੀਂਦ ਨਹੀਂ ਆਉਣ ਦੀ ਸਮੱਸਿਆ ਨਾਲ ਪੀੜਤ ਹਨ , 5 ਫੀਸਦੀ ਬਜੁਰਗ ਵਿਕਲਾਂਗਤਾ ਤੋਂ ਪੀੜਤ ਹਨ ਅਤੇ ਇਹਨਾਂ ਬਜ਼ੁਰਗਾਂ ਨੂੰ ਪਿਆਰ ਅਤੇ ਸੇਵਾ ਸੰਭਾਲ ਦੀ ਅਤਿਅੰਤ ਲੋੜ ਹੈ । ਤੀਜੇ ਸਥਾਨ ਤੇ ਆਉਣ ਵਾਲੀ ਬੀ. ਏ ਭਾਗ ਦੂਜਾ ਦੀ ਅੰਨੂ ਦੇਵੀ ਅਤੇ ਚਰਨਜੀਤ ਕੌਰ ਨੇ ਕਿਹਾ ਹੈ ਕਿ ਅੱਜ ਦੇ ਨੌਜਵਾਨ ਮਾਤਾ ਪਿਤਾ ਦੀ ਸੇਵਾ ਪ੍ਰਤੀ ਲਾਪਰਵਾਹ ਹੁੰਦੇ ਜਾ ਰਹੇ ਹਨ ਅਤੇ ਮਾਂ ਬਾਪ ਨੂੰ ਇੱਕਲਾ ਛੱਡ ਕੇ ਵਿਦੇਸਾਂ ਵਿਚ ਅਨੰਦ ਮਾਣ ਰਹੇ ਹਨ l ਸਰਵਣ ਪੁੱਤਰਾਂ ਦੀ ਘਾਟ ਕਾਰਨ ਅੱਜ ਦੇਸ਼ ਭਰ ਵਿਚ ਕਰੀਬ 1500 ਬਿਰਧ ਆਸਰਮ ਖੁੱਲ ਗਏ ਹਨ, ਜਿੰਨ੍ਹਾਂ ਵਿਚ ਧੀ ਪੁੱਤਰਾਂ ਦੇ ਹੁੰਦੇ ਹੋਏ ਕਰੀਬ 1 ਲੱਖ ਬਜੁਰਗ ਰਹਿਣ ਲਈ ਮਜਬੂਰ ਹਨ। ਇਸ ਮੌਕੇ ਪ੍ਰੇ. ਬੋਬੀ , ਡਾ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਨੇ ਵਿਦਿਆਰਥੀਆਂ ਨੂੰ ਬਜੁਰਗਾਂ ਦਾ ਸਤਿਕਾਰ ਕਰਨ , ਉਹਨਾਂ ਪ੍ਰਤੀ ਪ੍ਰੇਮ ਦੀ ਭਾਵਨਾ ਰੱਖਣ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਲਈ ਪ੍ਰੇਰਨਾ ਦਿੱਤੀ ।
Click to Follow Babushahi Facebook page →