ਪੰਜਾਬ ਸਰਕਾਰ ਨੇ ਨਵੇਂ DGP ਦੀ ਚੋਣ ਲਈ 14 IPS ਅਫ਼ਸਰਾਂ ਦਾ ਪੈਨਲ UPSC ਨੂੰ ਭੇਜਿਆ
Babushahi Network
ਚੰਡੀਗੜ੍ਹ, 7 ਅਪ੍ਰੈਲ 2026: ਪੰਜਾਬ ਸਰਕਾਰ ਨੇ ਸੂਬੇ ਦੇ ਨਵੇਂ ਪੁਲਿਸ ਮੁਖੀ (DGP) ਦੀ ਸਥਾਈ ਨਿਯੁਕਤੀ ਲਈ 14 ਸੀਨੀਅਰ ਆਈਪੀਐਸ (IPS) ਅਫ਼ਸਰਾਂ ਦਾ ਇੱਕ ਪੈਨਲ 'ਯੂਨੀਅਨ ਪਬਲਿਕ ਸਰਵਿਸ ਕਮਿਸ਼ਨ' (UPSC) ਨੂੰ ਭੇਜ ਦਿੱਤਾ ਹੈ।
ਸੂਤਰਾਂ ਅਨੁਸਾਰ 1992 ਬੈਚ ਦੇ ਅਧਿਕਾਰੀ ਇਸ ਅਹੁਦੇ ਲਈ ਸਭ ਤੋਂ ਯੋਗ ਮੰਨੇ ਜਾ ਰਹੇ ਹਨ। ਮੌਜੂਦਾ ਡੀਜੀਪੀ ਗੌਰਵ ਯਾਦਵ ਵੀ ਇਸੇ ਬੈਚ ਨਾਲ ਸਬੰਧਤ ਹਨ। ਸੀਨੀਆਰਤਾ ਦੇ ਆਧਾਰ 'ਤੇ ਪਰਾਗ ਜੈਨ (1989 ਬੈਚ) ਸਭ ਤੋਂ ਸੀਨੀਅਰ ਅਧਿਕਾਰੀ ਹਨ, ਪਰ ਉਹ ਇਸ ਵੇਲੇ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਮੁਖੀ ਹਨ। ਡਾ. ਸ਼ਰਦ ਸੱਤਿਆ ਚੌਹਾਨ (1992 ਬੈਚ) ਦੀ ਰਿਟਾਇਰਮੈਂਟ ਮਾਰਚ 2028 'ਚ ਹੈ। ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਦਾ ਮੁਖੀ ਲਗਾਇਆ ਗਿਆ ਹੈ। ਹਰਪ੍ਰੀਤ ਸਿੰਘ ਸਿੱਧੂ (1992 ਬੈਚ) ਦੀ ਰਿਟਾਇਰਮੈਂਟ ਮਈ 2027 'ਚ ਹੈ। ਉਹ ਪਿਛਲੇ ਸਾਲ ਕੇਂਦਰੀ ਡੈਪੂਟੇਸ਼ਨ (ITBP) ਤੋਂ ਵਾਪਸ ਆਏ ਹਨ। ਗੌਰਵ ਯਾਦਵ (1992 ਬੈਚ) ਦੀ ਰਿਟਾਇਰਮੈਂਟ ਅਪ੍ਰੈਲ 2029 'ਚ ਹੈ, ਉਹ ਮੌਜੂਦਾ ਕਾਰਜਕਾਰੀ ਡੀਜੀਪੀ ਹਨ। ਕੁਲਦੀਪ ਸਿੰਘ (1992 ਬੈਚ) ਸਪੈਸ਼ਲ ਡੀਜੀਪੀ ਹਨ।
ਪੈਨਲ ਵਿੱਚ ਹੋਰ ਸ਼ਾਮਲ IPS ਅਫ਼ਸਰ
1993 ਬੈਚ ਗੁਰਪ੍ਰੀਤ ਕੌਰ ਦਿਓ, ਡਾ. ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਿਵੇਦੀ, 1994 ਬੈਚ ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਅਮਰਦੀਪ ਸਿੰਘ ਰਾਏ, ਵੀ. ਨੀਰਜਾ, ਅਨੀਤਾ ਪੁੰਜ ਅਤੇ ਡਾ. ਨਰੇਸ਼ ਕੁਮਾਰ।
ਦੱਸਣਯੋਗ ਹੈ ਕਿ ਆਖਰੀ ਵਾਰ ਇਸ ਪ੍ਰਕਿਰਿਆ ਰਾਹੀਂ ਵੀ.ਕੇ. ਭਾਵਰਾ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਕੁਝ ਦਿਨ ਬਾਅਦ ਜੂਨ 2022 ਵਿੱਚ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਗੌਰਵ ਯਾਦਵ ਲਗਾਤਾਰ ਇਸ ਅਹੁਦੇ 'ਤੇ ਬਣੇ ਹੋਏ ਹਨ।
Click to Follow Babushahi Facebook page →