ਟੋਲ ਪਲਾਜ਼ੇ ਦੇ ਮੁਲਾਜ਼ਮ ਦਾ ਕਿਸਾਨ ਆਗੂ ਨਾਲ ਪਿਆ ਪੇਚਾ
ਕਿਸਾਨ ਆਗੂ ਇੰਦਰਪਾਲ ਡੈਂਸ ਦੇ ਪਹੁੰਚਣ ਤੇ ਮੁਲਾਜ਼ਮ ਨੇ ਮੰਗੀ ਮੁਆਫੀ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ _ਪਠਾਨਕੋਟ ਹਾਈਵੇ ਤੇ ਲੱਧਪਾਲਵਾਂ ਟੋਲ ਪਲਾਜੇ ਦੇ ਪਰਿਵਾਰ ਨਾਲ ਕਾਰ ਤੇ ਜਾ ਰਹੇ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਨਾਲ ਟੋਲ ਪਲਾਜ਼ਾ ਦੇ ਇੱਕ ਮੁਲਾਜ਼ਮ ਦਾ ਦਾ ਪੇਚਾ ਪੈ ਗਿਆ । ਕਿਸਾਨ ਆਗੂ ਕਿਸਾਨ ਯੂਨੀਅਨ ਚੜੂਨੀ ਦੇ ਗੁਰਦਾਸਪੁਰ ਦੇਹਾਤੀ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਦਾ ਦੋਸ਼ ਹੈ ਕਿ ਟੋਲ ਮੁਲਾਜ਼ਮ ਵੱਲੋਂ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਸੋਚਣਾ ਮਿਲਣ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਮੌਕੇ ਤੇ ਪਹੁੰਚੇ ਕੀਤਾ ਅਤੇ ਟੋਲ ਪਲਾਜਾ ਜਾਮ ਕਰ ਦਿੱਤਾ । ਜਿਸ ਤੋਂ ਬਾਅਦ ਟੋਲ ਪਲਾਜਾ ਮੁਲਾਜ਼ਮ ਵੱਲੋਂ ਮਾਫੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।