ਜੰਗ ਦੀ ਮਾਰ: ਦੁਬਈ 'ਚ ਫਸਿਆ ਰਿਹਾ ਪੁੱਤ, ਇਧਰ ਮਾਤਾ ਦਾ ਹੋ ਗਿਆ ਦੇਹਾਂਤ
ਪਰਿਵਾਰ ਮੈਂਬਰ ਹੋਏ ਭਾਵੁਕ, ਕਹਿੰਦੇ ਜੇਕਰ ਲੜਾਈ ਨਾ ਹੁੰਦੀ ਤਾਂ ਕਰ ਸਕਦਾ ਸੀ ਮਾਤਾ ਦੇ ਅੰਤਿਮ ਦਰਸ਼ਨ
ਇਸਰਾਇਲ ਇਰਾਨ ਜੰਗ ਦਾ ਅਸਰ ਪੰਜਾਬ 'ਤੇ ਵੀ
ਰੋਹਿਤ ਗੁਪਤਾ, ਗੁਰਦਾਸਪੁਰ
ਇਜ਼ਰਾਇਲ ਇਰਾਨ ਦੀ ਜੰਗ ਦਾ ਅਸਰ ਹੁਣ ਪੰਜਾਬ 'ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ (ਮੋਰਚਰੀ) ਵਿੱਚ ਆਪਣੀ ਮਾਤਾ ਦੀ ਡੈੱਡ ਬਾਡੀ ਰੱਖਣ ਦੇ ਲਈ ਆਏ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਉਸ ਵੇਲੇ ਭਾਵੁਕ ਹੋ ਗਏ ਜਦੋਂ ਮੀਡੀਆ ਨਾਲ ਗੱਲ ਕਰਦੇ ਉਹਨਾਂ ਦੱਸਿਆ ਕਿ ਔਰਤ ਦਾ ਇੱਕ ਲੜਕਾ ਵਿਦੇਸ਼ ਵਿੱਚ ਫਸਿਆ ਹੋਇਆ ਹੈ ਅਤੇ ਇਧਰ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ। ਜੇਕਰ ਜੰਗ ਦੇ ਹਾਲਾਤ ਨਾ ਹੁੰਦੇ ਤਾਂ ਉਹ ਆਪਣੀ ਮਾਤਾ ਦੇ ਅੰਤਿਮ ਦਰਸ਼ਨ ਕਰਕੇ ਸੰਸਕਾਰ ਵਿੱਚ ਹਿੱਸਾ ਲੈ ਸਕਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ, ਉਨ੍ਹਾਂ ਦਾ ਭਰਾ ਜੋ ਇਸ ਵਕਤ ਦੁਬਈ ਦੇ ਵਿੱਚ ਹੈ ਅਤੇ ਈਰਾਨ ਇਜ਼ਰਾਇਲ ਦੀ ਜੰਗ ਦੇ ਕਰਕੇ ਉਹ ਦੁਬਈ ਦੇ ਵਿੱਚ ਫਸਿਆ ਹੋਇਆ ਹੈ, ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਬੀਤੇ ਕੱਲ੍ਹ ਹੋਇਆ ਸੀ ਜਿਸ ਤੋਂ ਬਾਅਦ ਬੇਟੇ ਦੇ ਪਹੁੰਚਣ ਦੀ ਪਰਿਵਾਰਿਕ ਮੈਂਬਰ ਉਡੀਕ ਕਰ ਰਹੇ ਹਨ ਤਾਂ ਜੋ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
ਗੱਲਬਾਤ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਜਿਨ੍ਹਾਂ ਦਾ ਨਾਮ ਰਾਜ ਪਿੰਡ ਅਠਵਾਲ ਡਾਕਖਾਨਾ ਨੌਸ਼ਹਿਰਾ ਮੱਝਾ ਸਿੰਘ ਸੀ। ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਜੰਗ ਦੇ ਹਾਲਾਤ ਜਿਸ ਕਦਰ ਬਣੇ ਹੋਏ ਹਨ ਪਤਾ ਨਹੀਂ ਕਿੰਨਾ ਸਮਾਂ ਲੱਗੇ ਪਰ ਫਸੇ ਹੋਏ ਭਾਰਤੀ ਨੌਜਵਾਨ ਜੋ ਕਿ ਇਸ ਵਕਤ ਮਜਬੂਰ ਹਨ ਉਨ੍ਹਾਂ ਨੂੰ ਸਰਕਾਰ ਦੇ ਨਾਲ ਗੱਲ ਕਰਕੇ ਭਾਰਤ ਵਾਪਸ ਲਿਆਉਣਾ ਚਾਹੀਦਾ ਹੈ, ਤਾਂ ਕਿ ਉਹ ਆਪਣੀ ਮਾਤਾ ਦੀ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋ ਸਕਣ।
Click to Follow Babushahi Facebook page →