← ਪਿਛੇ ਪਰਤੋ
ਜਸਟਿਸ ਬੀ ਆਰ ਗਵਈ ਅੱਜ ਚੀਫ ਜਸਟਿਸ ਵਜੋਂ ਸਹੁੰ ਚੁੱਕਣਗੇ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 14 ਮਈ, 2025: ਜਸਟਿਸ ਬੀ ਆਰ ਗਵਈ ਅੱਜ ਦੇਸ਼ ਦੇ 52ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦਰੋਪਦੀ ਮੁਰਮੂ ਉਹਨਾਂ ਨੂੰ ਸਹੁੰ ਚੁਕਾਉਣਗੇ। ਜਸਟਿਸ ਗਵਈ ਨੇ ਨਾਗਪੁਰ ਤੋਂ ਆਪਣੇ ਬੀ ਏ ਐਲ ਐਲ ਬੀ ਕੀਤੀ ਤੇ ਫਿਰ ਉਥੇ ਹੀ ਬਤੌਰ ਵਕੀਲ ਪ੍ਰੈਕਟਿਸ ਕੀਤੀ ਤੇ ਬਾਅਦ ਵਿਚ ਬੰਬਈ ਹਾਈ ਕੋਰਟ ਦੇ ਜੱਜ ਬਣੇ। ਉਹ ਦੇਸ਼ ਦੇ ਦੂਜੇ ਦਲਿਤ ਚੀਫ ਜਸਟਿਸ ਹੋਣਗੇ। ਉਹਨਾਂ ਤੋਂ ਪਹਿਲਾਂ 2007 ਵਿਚ ਜਸਟਿਸ ਕੇ ਜੀ ਬਾਲਾਕ੍ਰਿਸ਼ਨਨ ਦੇਸ਼ ਦੇ ਚੀਫ ਜਸਟਿਸ ਬਣੇ ਸਨ। ਜਸਟਿਸ ਗਵਈ ਸਾਬਕਾ ਰਾਜਪਾਲ ਆਰ ਐਸ ਗਵਈ ਦੇ ਪੁੱਤਰ ਹਨ।
Total Responses : 2688