ਜਗਰਾਉਂ: ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਵੱਲੋਂ ਅਹੁਦੇਦਾਰਾਂ ਦਾ ਐਲਾਨ
ਜਗਰਾਓ (ਦੀਪਕ ਜੈਨ)
ਭਾਰਤੀ ਜਨਤਾ ਪਾਰਟੀ ਨੇ ਅੱਜ ਪਾਰਟੀ ਹਾਈਕਮਾਂਡ ਦੀ ਪ੍ਰਵਾਨਗੀ ਤੋਂ ਬਾਅਦ ਜ਼ਿਲ੍ਹਾ ਜਗਰਾਉਂ ਦੇ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਅੱਠ ਮੀਤ ਪ੍ਰਧਾਨ, ਤਿੰਨ ਜਨਰਲ ਸਕੱਤਰ, ਪੰਜ ਸਕੱਤਰ, ਇੱਕ ਕੈਸ਼ੀਅਰ, ਇੱਕ ਦਫ਼ਤਰ ਇੰਚਾਰਜ ਅਤੇ ਮੋਰਚਿਆਂ ਦੇ ਪ੍ਰਧਾਨਾਂ ਦਾ ਐਲਾਨ ਕੀਤਾ। ਮੀਤ ਪ੍ਰਧਾਨਾਂ ਵਿੱਚ ਬਾਲਕ੍ਰਿਸ਼ਨ ਗਰਗ, ਜਗਜੀਵਨ ਸਿੰਘ, ਸਤੀਸ਼ ਕੁਮਾਰ ਪੱਪੂ, ਸੰਜੀਵ ਢੰਡ, ਹਰਕੰਵਲਜੀਤ ਸਿੰਘ, ਹਨੀ ਗੋਇਲ, ਕ੍ਰਿਸ਼ਨ ਕੁਮਾਰ, ਅੰਕੁਸ਼ ਧੀਰ, ਜਨਰਲ ਸਕੱਤਰਾਂ ਵਿੱਚ ਸੁਮਿਤ ਅਰੋੜਾ, ਗੁਰਸਿਮਰਨ ਸਿੰਘ ਗਿੱਲ, ਪ੍ਰਦੀਪ ਜੰਡ, ਅਤੇ ਸਕੱਤਰਾਂ ਵਿੱਚ ਪਰਮਜੀਤ ਸਿੰਘ ਟੂਸੇ, ਅਭਿਲਾਸ਼ਾ ਕਪੂਰ, ਆਸ਼ੀਸ਼ ਗੁਪਤਾ, ਸੁੰਦਰ ਲਾਲ, ਗੁਰਜੀਤ ਕੌਰ।
ਕੈਸ਼ੀਅਰ ਰਾਜ ਵਰਮਾ, ਦਫ਼ਤਰ ਇੰਚਾਰਜ ਸੁਰੇਸ਼ ਗਰਗ, ਯੁਵਾ ਮੋਰਚਾ ਪ੍ਰਧਾਨ ਸ਼ੁਭਮ ਮੁੱਲਾਪੁਰ, ਕਿਸਾਨ ਮੋਰਚਾ ਪ੍ਰਧਾਨ ਕੁਲਦੀਪ ਸਿੰਘ ਸਿੱਧੂ, ਮਹਿਲਾ ਮੋਰਚਾ ਪ੍ਰਧਾਨ ਸਰਬਜੀਤ ਕੌਰ, ਐਸ ਸੀ ਮੋਰਚਾ ਪ੍ਰਧਾਨ ਜਗਤਾਰ ਸਿੰਘ ਬੰਗੜ, ਮਾਇਨੋਰਿਟੀ ਮੋਰਚਾ ਪ੍ਰਧਾਨ ਰਾਜ ਪਾਲ ਜੈਨ, ਆਈ ਟੀ ਇੰਚਾਰਜ ਨਵੀਨ ਜੈਨ, ਐਗਜ਼ਕਿਊਟਿਵ ਮੈਂਬਰਾਂ ਵਿੱਚ ਜਿੰਦਰਪਾਲ ਧੀਮਾਨ, ਵਿਸ਼ਾਲ ਗੋਇਲ, ਸੁਸ਼ੀਲ ਜੈਨ, ਦਰਸ਼ਨ ਲਾਲ ਸ਼ੰਮੀ, ਬਲ ਕ੍ਰਿਸ਼ਨ, ਪਵਨ ਸੇਠੀ, ਅੰਬੂ ਰਾਮ ਮਹਿੰਦਰ ਦੇਵ, ਯਸ਼ਪਾਲ ਸ਼ਰਮਾ ਬਣਾਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸੀਨੀਅਰ ਲੀਡਰ ਕੋਰ ਕਮੇਟੀ ਦੇ ਮੈਂਬਰ ਹੋਣਗੇ।