ਜਗਰਾਉਂ: ਸਾਫ਼-ਸੁਥਰੀ ਗਲੀ ਪੁੱਟਣ 'ਤੇ ਮਹੱਲਾ ਵਾਸੀਆਂ ਤੇ ਕੌਂਸਲਰ ਵੱਲੋਂ ਰੋਸ; ਪੈਸੇ ਦੀ ਦੁਰਵਰਤੋਂ ਦੇ ਲੱਗੇ ਦੋਸ਼
ਸਾਫ ਸੁਥਰੀ ਗਲੀ ਪੱਟੇ ਜਾਣ ਤੇ ਮਹੱਲਾ ਵਾਸੀਆਂ ਵਿੱਚ ਰੋਸ
ਨਗਰ ਕੌਂਸਲ ਵੱਲੋਂ ਪੈਸੇ ਦੀ ਕੀਤੀ ਜਾ ਰਹੀ ਹੈ ਦੁਰਵਰਤੋ ਕੌਂਸਲਰ ਜੱਸੀ
ਜਗਰਾਉਂ (ਦੀਪਕ ਜੈਨ) ਫਿਲੀ ਗੇਟ ਨੇੜੇ ਪੀਰ ਬਾਬਾ ਅਲੀ ਸ਼ਾਹ ਬਲੀ ਸਾਹਮਣੇ ਪੈਂਦੇ ਮਹੱਲਾ ਖਾ਼ਟੀਕਾਂ ਦੀ ਗਲੀ ਨੂੰ ਪੂਰੀ ਤਰ੍ਹਾਂ ਪੱਟ ਕੇ ਨਵੀਂ ਉਸਾਰੀ ਦਾ ਕੰਮ ਨਗਰ ਕੌਂਸਲ ਵੱਲੋਂ ਜਾਰੀ ਹੈ, ਪਰ ਵੱਖ-ਵੱਖ ਪੱਖਾਂ ਦੇ ਖੰਡਨ-ਮੰਡਨ ਨੇ ਇਸ ਨੂੰ ਰਾਜਨੀਤਕ ਖੇਡ ਬਣਾ ਦਿੱਤਾ ਹੈ। ਮੁਹੱਲੇ ਦੇ ਲੋਕਾਂ ਅਨੁਸਾਰ ਗਲੀ ਖਰਾਬ ਨਹੀਂ ਸੀ, ਸਿਰਫ਼ ਕੁਝ ਜਗ੍ਹਾ ਪਾਣੀ ਖੜਨ ਦੀ ਛੋਟ-ਮੋਟੀ ਸਮੱਸਿਆ ਸੀ ਜਿਸ ਨੂੰ ਸੀਮਤ ਮੁਰੰਮਤ ਨਾਲ ਹੱਲ ਕੀਤਾ ਜਾ ਸਕਦਾ ਸੀ।
ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਪੁਰਾਣੀਆਂ ਇੰਟਰਲੌਕ ਟਾਈਲਾਂ ਉਖਾੜ ਕੇ ਡਿਸਪੋਜ਼ਲ ਪਲਾਂਟ ਤੇ ਭੇਜ ਦਿੱਤੀਆਂ ਗਈਆਂ ਹਨ, ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਦੀ ਮੌਜੂਦਗੀ ਵਿੱਚ ਏ.ਐੱਮ.ਈ. ਅਸ਼ੋਕ ਕੁਮਾਰ ਨੇ ਪਾਣੀ ਭਰਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੂਰੀ ਗਲੀ ਪੱਟਣ ਦੇ ਫੈਸਲੇ ਨੂੰ ਜਾਇਜ਼ ठਹਿਰਾਇਆ ਹੈ। ਉਹਨਾਂ ਅਨੁਸਾਰ ਪੁਰਾਣੀਆਂ ਹੀ ਟਾਈਲਾਂ ਨੂੰ ਲੈਵਲ ਸਹੀ ਕਰਕੇ ਮੁੜ ਲਗਾਇਆ ਜਾਣਗੀਆਂ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਨੋਨੀ ਸੈਬੀ ਨੇ ਗਲੀ ਨੂੰ ਪੂਰੀ ਤਰ੍ਹਾਂ ਖਸਤਾ ਹਾਲਤ ਠਹਿਰਾਉਂਦਿਆਂ ਗਲੀ ਦੀ ਹਾਲਤ ਨੂੰ ਤਰਸਯੋਗ ਦੱਸਿਆ ਅਤੇ ਕਿਹਾ ਕਿ ਹੁਣ ਇਸ ਲਈ ਸਹੀ ਢੰਗ ਨਾਲ ਰਿਪੇਅਰ ਕਰਕੇ ਇਥੇ ਨਵੀਆਂ ਇੰਟਰਲੌਕ ਟਾਈਲਾਂ ਲਗਾਈਆਂ ਜਾਣਗੀਆਂ ਅਤੇ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ।
ਸੰਬੰਧਿਤ ਇਲਾਕੇ ਦੇ ਕੌਂਸਲਰ ਵਿਕਰਮ ਜੱਸੀ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਇਸ ਗਲੀ ਦੀ ਮੁਰੰਮਤ ਸਬੰਧੀ ਨਗਰ ਕੌਸਲ ਨੂੰ ਐਸਟੀਮੇਟ ਭੇਜਿਆ ਗਿਆ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਪਰ ਹੁਣ ਜਦੋਂ ਵਿਰੋਧੀ ਧਿਰ ਨਗਰ ਕੌਂਸਲ ਦੀ ਸੱਤਾ ਦੇ ਕਾਬਜ ਹੈ ਤਾਂ ਉਹ ਆਪਣੀਆਂ ਮਨਮਰਜੀਆਂ ਕਰਦੇ ਹੋਏ ਸਾਫ ਸੁਥਰੀ ਗਲੀ ਨੂੰ ਭੰਨ ਤੋੜ ਕੇ ਦੁਬਾਰਾ ਰਿਪੇਅਰ ਕਰਵਾ ਰਹੀ ਹੈ ਜਿੱਥੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਉਹਨਾਂ ਕਿਹਾ ਕਿ ਗਲੀ ਕੁਝ ਥਾਵਾਂ ਤੋਂ ਹੀ ਖਰਾਬ ਸੀ ਅਤੇ ਇੱਕਾ ਦੁਕਾ ਥਾਵਾਂ ਦੇ ਪਾਣੀ ਖੜਦਾ ਸੀ ਜਿਸਦੀ ਰਿਪੇਅਰ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਸੀ ਗਲੀ ਪੁੱਟਣ ਦੀ ਲੋੜ ਨਹੀਂ ਸੀ । ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੀ ਗਲੀ ਬਣਾਉਣ ਵਾਲੇ ਠੇਕੇਦਾਰ ਨਾਲ ਗੱਲ ਹੋਈ ਹੈ ਠੇਕੇਦਾਰ ਨੇ ਦੱਸਿਆ ਕਿ ਇਸ ਗਲੀ ਵਿੱਚ ਨਵੀਆਂ ਪੁਰਾਣੀਆਂ ਟਾਈਲਾਂ ਹੀ ਲੱਗਣਗੀਆਂ ।