12th Sikh Parade: ‘ਸਬਰ , ਸੰਤੋਖ ਤੇ ਸਿੱਖੀ ਦਾ ਜਜ਼ਬਾ’
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਫ਼ਲਤਾ ਪੂਰਵਕ ਸਜਿਆ ਮਹਾਨ ਨਗਰ ਕੀਰਤਨ
-11 ਤੋਂ 2 ਵਜੇ ਤੱਕ ਧਾਰਮਿਕ ਪਹਿਚਾਣ, ਏਕਤਾ ਅਤੇ ਸਾਂਝੀਵਾਲਤਾ ਦਾ ਸ਼ੰਦੇਸ਼
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 11 ਜਨਵਰੀ 2026:-ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਅੱਜ 12ਵਾਂ ਮਹਾਨ ਸਫ਼ਲਤਾ ਪੂਰਵਕ ਨਗਰ ਕੀਰਤਨ (ਸਿੱਖ ਪ੍ਰੇਡ)ੇ 11 ਵਜੇ ਤੋਂ 2 ਵਜੇ ਤੱਕ ਸਜਾਇਆ ਗਿਆ। ਇਸ ਸਬੰਧੀ ਅੱਜ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਈ। ਨਗਰ ਕੀਰਤਨ ਦੇ ਵਿਚ ਜਿੱਥੇ ਗੁਰਬਾਣੀ ਕੀਰਤਨ (ਭਾਈ ਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ) ਦਾ ਜੱਥਾ ਗੁਰਬਾਣੀ ਗਾਇਨ ਕੀਤੀ ਉਥੇ ਬੱਚਿਆਂ ਨੇ ਕਵੀਸ਼ਰੀ ਅਤੇ ਹੋਰ ਕਵਿਤਾਵਾਂ ਦੇ ਨਾਲ ਨਗਰ ਕੀਰਤਨ ਦੇ ਵਿਚ ਜੋਸ਼ ਭਰਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਰਵਾਨਾ ਹੋਇਆ। ਪਹਿਲਾ ਵੱਡਾ ਪੜਾਅ ‘ਟੋਰੰਗਾ ਬੁਆਏਜ਼ ਕਾਲਜ’ ਕੈਮਰਨ ਰੋਡ ਵਿਖੇ ਹੋਇਆ ਜਿੱਥੇ ਸੰਗਤ ਨੇ ਗਤਕੇ ਦੇ ਜੌਹਰ ਵੇਖੇ। ਬੇਅ ਆਫ ਪਲੈਂਟੀ ‘ਪਾਈਪ ਐਂਡ ਡਰੱਮ’ ਵਾਲਾ ਮਿਊਜ਼ਿਕ ਬੈਂਡ ਸੰਗੀਤਕ ਧੁਨਾਂ ਨੇ ਬਹੁਤ ਸੋਹਣਾ ਮਾਹੌਲ ਸਿਰਜਿਆ।
ਗੁਰੂ ਸਾਹਿਬ ਦੇ ਸਰੂਪ ਸੁੰਦਰ ਸਜੇ ਖੁੱਲ੍ਹੇ ਟਰੱਕ ਦੇ ਉਤੇ ਸਜਾਇਆ ਗਿਆ। ਇਸ ਤੋਂ ਇਲਾਵਾ ਹੋਰ ਟਰੱਕ ਵੀ ਸੰਗਤ ਅਤੇ ਗੁਰੂ ਜਸ ਸਰਵਣ ਕਰਵਾਉਣ ਵਾਸਤੇ ਸ਼ਾਮਿਲ ਸਨ।
ਸੁਰੱਖਿਆ ਵਿੱਚ ਵਾਧਾ: ਪ੍ਰਬੰਧਕਾਂ ਅਤੇ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਵਲੰਟੀਅਰਾਂ (ਸੇਵਾਦਾਰਾਂ) ਦੀ ਗਿਣਤੀ ਵਧਾਈ ਗਈ ਤਾਂ ਕਿ ਕਿਸੀ ਵੀ ਸ਼ਰਾਰਤੀ ਅਨਸਰ ’ਤੇ ਨਜ਼ਰ ਰੱਖੀ ਜਾ ਸਕੇ। ਸੁਰੱਖਿਆ ਦੇ ਲਈ ਜਿੱਥੇ ਪ੍ਰਾਈਵੇਟ ਪ੍ਰਬੰਧ ਕੀਤੇ ਗਏ ਉਥੇ ਪੁਲਿਸ ਦੀਆਂ ਵੀ ਜਿਆਦਾ ਸੇਵਾਵਾਂ ਵਰਤੀਆਂ ਗਈਆਂ।