ਖ਼ੁਸ਼ੀ ਦੀ ਗੱਲ ਹੈ ਕਿ "ਸਾਡਾ ਸਮਾਜ ਹੁਣ ਬਰਾਬਰਤਾ ਵਾਲੇ ਰਾਹ 'ਤੇ ਤੁਰ ਪਿਆ ਹੈ: ਡਾ ਗੁਰਪ੍ਰੀਤ ਕੌਰ
ਮਲੇਰਕੋਟਲਾ, 11 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ 'ਖਿਦਮਤ' NGO ਵੱਲੋਂ ਮਾਲੇਰਕੋਟਲਾ ਵਿਖੇ ਮਨਾਈ ਗਈ 'ਧੀਆਂ ਦੀ ਲੋਹੜੀ' ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ 'ਤੇ ਖੁਸ਼ੀ ਜ਼ਾਹਰ ਕਰਦਿਆਂ ਸਮਾਜ ਵਿੱਚ ਆ ਰਹੇ ਸਕਾਰਾਤਮਕ ਬਦਲਾਅ ਦੀ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ: ਖਿਦਮਤ NGO ਵੱਲੋਂ ਮਾਲੇਰਕੋਟਲਾ ਵਿਖੇ 'ਧੀਆਂ ਦੀ ਲੋਹੜੀ' ਮਨਾਈ ਗਈ। ਮੁੱਖ ਮੰਤਰੀ ਦੀ ਪਤਨੀ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ "ਸਾਡਾ ਸਮਾਜ ਹੁਣ ਬਰਾਬਰਤਾ ਵਾਲੇ ਰਾਹ 'ਤੇ ਤੁਰ ਪਿਆ ਹੈ।"
ਪ੍ਰਬੰਧਾਂ ਦੀ ਪ੍ਰਸ਼ੰਸਾ: ਉਨ੍ਹਾਂ ਨੇ ਕਿਹਾ ਕਿ ਸਾਰਾ ਪ੍ਰੋਗਰਾਮ ਬੜੇ ਸੋਹਣੇ ਤਰੀਕੇ ਨਾਲ ਕਰਵਾਇਆ ਗਿਆ।
ਧੰਨਵਾਦ: ਉਨ੍ਹਾਂ ਨੇ MLA ਸਾਹਿਬ ਸਮੇਤ ਸਾਰੇ ਪ੍ਰਬੰਧਕਾਂ, ਅਤੇ ਮੌਕੇ 'ਤੇ ਮੌਜੂਦ ਬੱਚਿਆਂ ਤੇ ਮਾਪਿਆਂ ਦਾ ਮਾਣ, ਸਨਮਾਨ ਅਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ ਕੀਤਾ।