← Go Back
ਫੂਲੇ ਫਿਲਮ ਨੇ ਤੋੜੇ ਸਾਰੇ ਰਿਕਾਰਡ
ਸ਼ਹਿਰ ਪਾਤੜਾਂ ਦੀ ਸਿਨੇਮਾ ਹਾਲ ਵਿਚ ਲੱਗੀ ਫੁੱਲੇ ਫ਼ਿਲਮ ਫ਼ਿਲਮ ਦੇਖਣ ਲਈ ਲੋਕਾਂ ਦਾ ਆਇਆ ਹੜ ਬਹੁਤ ਲੋਕਾਂ ਨੂੰ ਫ਼ਿਲਮ ਦੇਖਣ ਲਈ ਨਹੀਂ ਮਿਲੀ ਟਿਕਟ ਤੇ ਜਾਣਾ ਪਿਆ ਘਰ ਗੁਰਪ੍ਰੀਤ ਸਿੰਘ ਜਖ਼ਵਾਲੀ ਪਟਿਆਲਾ 5 ਮਈ 2025:- ਜਿਲ੍ਹਾ ਪਟਿਆਲਾ ਦੇ ਓਮ ਜੀ ਸਿਨੇਮਾ ਹਾਲ ਵਿਚ ਫੁੱਲੇ ਫਿਲਮ ਦਾ ਸ਼ੋ ਲਗਾਇਆ ਗਿਆ। ਜੋ ਕਿ ਮਹਾਤਮਾ ਜਯੋਤੀਰਾਓ ਫੁੱਲੇ ਅਤੇ ਮਾਤਾ ਸਾਵਿਤਰੀ ਬਾਈ ਫੁੱਲੇ ਜੀ ਦੇ ਜੀਵਨ ਸੰਘਰਸ਼ ਤੇ ਅਧਾਰਿਤ ਹੈ। ਇਸ ਫਿਲਮ ਵਿਚ ਇਹ ਦਿਖਾਇਆ ਗਿਆ ਹੈ। ਕਿ ਕਿਸ ਤਰ੍ਹਾਂ ਮਹਾਤਮਾ ਜਯੋਤੀ ਰਾਓ ਫੁੱਲੇ ਅਤੇ ਮਾਤਾ ਸਾਵਿਤਰੀ ਬਾਈ ਫੁੱਲੇ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਪੜ੍ਹਾਈ ਦੇਣ ਲਈ ਅਤੇ ਗਰੀਬ ਲੋਕਾਂ ਨੂੰ ਪੜ੍ਹਾਈ ਦਾ ਮਹੱਤਵ ਸਮਝਾਉਣ ਲਈ ਕਿੰਨਾ ਸੰਘਰਸ਼ ਕੀਤਾ। ਜਿਸ ਕਰਕੇ ਓਹਨਾ ਨੇ ਤਰ੍ਹਾਂ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਵੀ ਕਰਨਾ ਪਿਆ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਅੱਜ ਭਾਰਤ ਦੀਆਂ ਮਹਿਲਾਵਾਂ ਪੜ੍ਹ ਰਹੀਆਂ ਹਨ ਤਾਂ ਉਹ ਕੇਵਲ ਤੇ ਕੇਵਲ ਮਹਾਤਮਾ ਜਯੋਤੀ ਰਾਓ ਫੁੱਲੇ ਅਤੇ ਮਾਤਾ ਸਾਵਿਤਰੀ ਬਾਈ ਫੁੱਲ ਜੀ ਦੀ ਬਦੌਲਤ ਹੀ ਪੜ੍ਹ ਰਹੀਆਂ ਹਨ। ਜਿਹਨਾਂ ਨੇ ਮਹਿਲਾਵਾਂ ਲਈ ਅਨੇਕਾਂ ਸਕੂਲ ਖੋਲ੍ਹੇ ਹਨ ਦੇ ਮਨੂਵਾਦੀ ਸਿਸਟਮ ਦੇ ਖਿਲਾਫ ਲੜਾਈ ਵੀ ਲੜੀ ਹੈ। ਇਸ ਲਈ ਮਹਿਲਾਵਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਮਹਾਤਮਾ ਜਯੋਤੀ ਰਾਓ ਫੁੱਲੇ ਅਤੇ ਮਾਤਾ ਸਾਵਿਤਰੀ ਬਾਈ ਫੁੱਲੇ ਜੀ ਦੇ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਹੈ ਕਿਉੰਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਵੀ ਇਹਨਾ ਨੂੰ ਅਪਣਾ ਗੁਰੂ ਮੰਨਿਆ ਹੈ ਤੇ ਸਾਹਿਬ ਕਾਂਸ਼ੀਰਾਮ ਜੀ ਨੇ ਵੀ ਇਹਨਾ ਬਹੁਜਨ ਮਹਾਂਪੁਰਸ਼ਾਂ ਤੋਂ ਸੇਧ ਲੈਂਦੇ ਹੋਏ ਇਹਨੀ ਵੱਡੀ ਬਹੁਜਨ ਮੂਵਮੇਂਟ ਨੂੰ ਖੜਾ ਕੀਤਾ ਹੈ । ਸੈਂਸਰ ਬੋਰਡ ਦੁਆਰਾ ਫੁੱਲੇ ਫਿਲਮ ਦੇ ਕਈ ਸੀਨ ਵਿਰੋਧ ਕਰਕੇ ਕੱਟ ਦਿੱਤੇ ਗਏ ਹਨ। ਕਿਉੰਕਿ ਅੱਜ ਦੇ ਸਮੇਂ ਵਿਚ ਵੀ ਮਨੂਵਾਦੀ ਲੋਕਾਂ ਦੁਆਰਾ ਇਹੋ ਜਿਹੀਆ ਸੇਧ ਦੇਣ ਵਾਲੀਆਂ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਵਿਚ ਭਾਜਪਾ ਸਰਕਾਰ ਜਿੰਮੇਵਾਰ ਵੀ ਹੈ ਕਿਉੰਕਿ ਇਕ ਪਾਸੇ ਕਸ਼ਮੀਰ ਫਾਇਲਜ਼ ਵਰਗੀਆਂ ਫਿਲਮਾਂ ਨੂੰ ਟੈਕਸ ਫਰੀ ਕੀਤਾ ਜਾਂਦਾ ਹੈ ਸਿਰਫ ਇਕ ਧਰਮ ਨੂੰ ਅੱਗੇ ਲਿਜਾਣ ਵਾਸਤੇ ਤੇ ਦੂਜੇ ਪਾਸੇ ਫੁੱਲੇ ਵਰਗੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਸਮਾਜ ਸੁਧਾਰਕਾਂ ਤੇ ਬਣੀਆਂ ਫ਼ਿਲਮਾਂ ਨੂੰ ਸਿਨੇਮਾ ਹਾਲ ਵਿਚ ਦਿਖਾਇਆ ਵੀ ਨਹੀਂ ਜਾ ਰਿਹਾ ਤੇ ਨਾ ਹੀ ਪਰਮੋਟ ਕੀਤਾ ਜਾ ਰਿਹਾ ਹੈ ਇਹ ਸਰਕਾਰ ਦੇ ਮਨੂਵਾਦੀ ਹੋਣ ਦਾ ਸਬੂਤ ਦੇ ਰਿਹਾ ਹੈ ਤੇ ਇਸਤੋਂ ਜਾਹਿਰ ਹੁੰਦਾ ਹੈ ਕਿ ਮਨੂਵਾਦੀ ਲੋਕ ਤੇ ਸਰਕਾਰਾਂ ਅੱਜ ਦੇ ਸਮੇਂ ਵਿਚ ਵੀ ਵਰਨ ਵਿਵਸਥਾ ਨੂੰ ਲਾਗੂ ਰੱਖਣਾ ਚਾਹੁੰਦੀਆਂ ਹਨ ਤੇ ਸਮਾਨਤਾ ਦੀ ਵਿਚਾਰਧਾਰਾ ਦੇ ਖਿਲਾਫ ਹਨ । ਫਿਰ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਮੂਹ ਬਹੁਜਨ ਸਮਾਜ ਦਾ ਜਿਹੜਾ ਖੁਦ ਆਪਣੇ ਪੈਸਿਆਂ ਤੇ ਸ਼ੋ ਬੁੱਕ ਕਰਕੇ ਫਿਲਮ ਦੇਖ ਰਿਹਾ ਹੈ ਤੇ ਦਿਖਾ ਰਿਹਾ ਹੈ ਤੇ ਫਿਲਮ ਤੋਂ ਬਾਦ ਫੁੱਲੇ ਫਿਲਮ ਦੀ ਖੁਸ਼ੀ ਵਿੱਚ ਮਿਠਾਈ ਵੀ ਵੰਡ ਰਿਹਾ ਹੈ ਤੇ ਇਕ ਦਿਨ ਬਹੁਜਨ ਸਮਾਜ ਆਪਣਾ ਹੱਕ ਅਧਿਕਾਰ ਜਰੂਰ ਪ੍ਰਾਪਤ ਕਰੇਗਾ ਤੇ ਸਮੂਹ ਸਮਾਜ ਸੁਧਾਰਕਾ ਨੂੰ ਪੂਰਾ ਮਾਣ ਤੇ ਸਤਿਕਾਰ ਦੇਵੇਗਾ । ਆਖਿਰ ਬਹੁਜਨ ਸਮਾਜ ਫੁੱਲੇ ਫਿਲਮ ਬਣਾਉਣ ਵਾਲੇ ਡਾਇਰੈਕਟਰ ਆਨੰਤ ਨਰਾਇਣ ਮਹਾਂਦੇਵਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹਨਾਂ ਨੇ ਸਮਾਜ ਨੂੰ ਸੇਧ ਦਿੰਦੀ ਇਹਨੀ ਮਹਾਨ ਫਿਲਮ ਬਣਾਈ ਤੇ ਅੱਗੇ ਬੇਨਤੀ ਵੀ ਕਰਦਾ ਹੈ ਕਿ ਇਕ ਫਿਲਮ ਪੇਰੀਆਰ ਰਾਮਾਸਵਾਮੀ ਜੀ ਦੇ ਜੀਵਨ ਤੇ ਵੀ ਬਣਾਈ ਜਾਵੇ । ਫਿਲਮ ਦੇਖਣ ਆਏ ਸਮੂਹ ਬਹੁਜਨ ਸਮਾਜ ਦਾ ਤੇ ਫਿਲਮ ਦਿਖਾਉਣ ਲਈ ਓਮ ਜੀ ਸਿਨੇਮਾ ਹਾਲ ਦਾ ਵੀ ਸਮੂਹ ਬਹੁਜਨ ਸਮਾਜ ਧੰਨਵਾਦ ਕਰਦਾ ਕਰਦਾ ਹੈ ਤੇ ਜਿਹੜੇ ਲੋਕ ਫਿਲਮ ਦੇਖਣ ਤੋਂ ਰਹਿ ਗਏ ਹਨ ਉਹ 6 ਮਈ ਦੇ ਦਿਨ ਇਸੀ ਓਮ ਜੀ ਸਿਨੇਮਾ ਵਿਚ ਇਹ ਫਿਲਮ ਦੇਖ ਸਕਦੇ ਹਨ ।
Total Responses : 567