ਸੀ ਜੀ ਸੀ,ਮੋਹਾਲੀ ਝੰਜੇੜੀ ਵਿਚ ਕੌਮਾਂਤਰੀ ਕਾਨਫ਼ਰੰਸ: ਸਿਹਤ ਅਤੇ ਡਰੱਗ ਖੋਜ ਵਿਚ ਨਵੀਂ ਕ੍ਰਾਂਤੀ ਤੇ ਹੋਈ ਚਰਚਾ
ਹਰਜਿੰਦਰ ਸਿੰਘ ਭੱਟੀ
- ਬਾਇਉਟੈਕ ਵਾਇਟਾਲਿਸ 2025 ਬੈਨਰ ਹੇਠ ਸਿਹਤ ਅਤੇ ਡਰੱਗ ਖੋਜ ਵਿਚ ਨਵੀਂ ਕ੍ਰਾਂਤੀ ਤੇ ਹੋਈ ਚਰਚਾ
ਮੋਹਾਲੀ, 20 ਮਾਰਚ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ, ਮੋਹਾਲੀ ਝੰਜੇੜੀ ਵਿਖੇ ਬਾਇਉਟੈਕ ਵਾਇਟਾਲਿਸ 2025 ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਹ ਤਿੰਨ ਦਿਨਾਂ ਕਾਨਫ਼ਰੰਸ ਵਿਚ ਬਾਇਓਟੈਕਨੋਲੋਜੀ, ਹੈਲਥ ਕੇਅਰ ਅਤੇ ਡਰੱਗ ਡਿਸਕਵਰੀ 'ਤੇ ਕੇਂਦਰਿਤ ਸੀ । ਜਿਸ ਵਿਚ ਦੁਨੀਆਂ ਭਰ ਦੇ ਪ੍ਰਸਿੱਧ ਵਿਗਿਆਨੀਆਂ, ਖੋਜਕਰਤਾਵਾਂ, ਉਦਯੋਗਿਕ ਮਾਹਿਰਾਂ ਅਤੇ ਅਕਾਦਮਿਕ ਨੇਤਾਵਾਂ ਨੇ ਭਾਗ ਲਿਆ। ਜਿਸ ਵਿਚ ਬਾਇਓ ਮੈਡੀਕਲ ਰਿਸਰਚ, ਮੌਲਿਕੀਵਲ ਡਾਇਗਨੋਸਟਿਕਸ, ਪਿਰਸਨਲਾਈਜ਼ਡ ਮੈਡੀਸਨ ਅਤੇ ਬਾਇਓਟੈਕਨੋਲੋਜੀ-ਅਧਾਰਤ ਹੈਲਥ ਕੇਅਰ ਦੇ ਖੇਤਰਾਂ 'ਚ ਨਵੇਂ ਵਿਕਾਸ ਅਤੇ ਨਵੀਨਤਾਵਾਂ 'ਤੇ ਵਿਚਾਰ-ਵਟਾਂਦਰਾ ਹੋਇਆ।
ਇਸ ਕਾਨਫ਼ਰੰਸ ਵਿਚ ਮਹੱਤਵਪੂਰਨ ਲੈਕਚਰ, ਤਕਨੀਕੀ ਸੈਸ਼ਨ, ਅਤੇ ਪੈਨਲ ਚਰਚਾਵਾਂ ਸ਼ਾਮਲ ਸਨ, ਜਿਸ ਵਿਚ ਨਵੇਂ ਖੋਜ ਪ੍ਰਗਟਾਵੇ ਅਤੇ ਤਕਨੀਕੀ ਵਿਕਾਸ ਤੇ ਚਰਚਾ ਕੀਤੀ ਗਈ। ਇਸ ਕਾਨਫ਼ਰੰਸ ਦੇ ਵਿਸ਼ੇਸ਼ ਮਹਿਮਾਨਾਂ ਵਿਚ ਪਦਮ ਸ਼੍ਰੀ ਅਵਾਰਡੀ ਪ੍ਰੋ. (ਡਾ.) ਆਰ.ਐਨ.ਕੇ. ਬਮੇਜ਼ਾਈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਪ੍ਰੋ. (ਡਾ.) ਰਾਜਤ ਸੰਧੀਰ, ਪੰਜਾਬ ਯੂਨੀਵਰਸਿਟੀ ਸ਼ਾਮਲ ਸਨ, ਜਿਨਾਂ ਨੇ ਜੀਨੋਮਿਕ ਰਿਸਰਚ, ਰੋਗ ਨਿਰਧਾਰਨ, ਅਤੇ ਬਾਇਓਟੈਕ-ਅਧਾਰਤ ਇਲਾਜ 'ਤੇ ਮਹੱਤਵਪੂਰਨ ਵਿਚਾਰ ਪੇਸ਼ ਕੀਤੇ। ਕੀਨੋਟ ਸਪੀਚ ਵਿਚ ਪ੍ਰੋ. (ਡਾ.) ਬਮੇਜ਼ਾਈ ਨੇ ਪ੍ਰਿਸ਼ਨ ਮੈਡੀਸਨ ਅਤੇ ਜੈਨੇਟਿਕਸ ਰੋਗ ਪ੍ਰਬੰਧਨ 'ਤੇ ਗੁੰਝਲਦਾਰ ਜਾਣਕਾਰੀ ਦਿੱਤੀ, ਜਦਕਿ ਪ੍ਰੋ. (ਡਾ.) ਰਾਜਤ ਸੰਧੀਰ ਨੇ ਮੌਲਿਕੀਵਲ ਡਾਇਗਨੋਸਟਿਕਸ ਅਤੇ ਪਿਰਸਨਲਾਈਜ਼ਡ ਟਰੀਟਮੈਂਟ ਦੀ ਭੂਮਿਕਾ 'ਤੇ ਚਰਚਾ ਕੀਤੀ।
ਇਸ ਕਾਨਫ਼ਰੰਸ ਵਿਚ ਕੈਂਸਰ ਰਿਸਰਚ, ਨੈਨੋ-ਬਾਇਓਟੈਕਨੋਲੋਜੀ, ਆਰਟੀਫੀਸ਼ਲ ਇੰਟੈਲੀਜੈਂਸ, ਕਾਰਡੀਓਵੈਸਕੁਲਰ ਅਤੇ ਰੀਨਲ ਬਾਇਓਲੌਜੀ, ਆਬੀਸੀਟੀ ਰੋਕਥਾਮ ਅਤੇ ਡਿਜੀਟਲ ਹੈਲਥ ਕੇਅਰ ਵਰਗੇ ਵਿਸ਼ਿਆਂ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਦੇ ਨਾਲ ਮਸ਼ਹੂਰ ਵਿਗਿਆਨੀ ਡਾ. ਹਰਮਨਦੀਪ ਕੌਰ ਕੈਨੇਡਾ, ਡਾ. ਮਹਿੰਦਰ ਬਿਸ਼ਨੋਈ, ਡਾ. ਸੈਂਡਰ ਬੀ. ਫਰੈਂਕ ਅਮਰੀਕਾ ਨੇ ਟਾਰਗੇਟਡ ਡਰੱਗ ਡਿਲਿਵਰੀ, ਸਥਿਰ ਹੈਲਥ ਕੇਅਰ, ਅਤੇ ਕੈਂਸਰ ਇਲਾਜ ਵਿਚ ਨਵੇਂ ਵਿਕਾਸ 'ਤੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਇਸ ਕਾਨਫ਼ਰੰਸ ਦੀ ਇੱਕ ਵਿਸ਼ੇਸ਼ ਖ਼ਾਸੀਅਤ ਪੋਸਟਰ ਅਤੇ ਓਰਲ ਪ੍ਰਜ਼ੈਂਟੇਸ਼ਨ ਸੈਸ਼ਨ ਸੀ, ਜਿਸ ਵਿਚ ਨੌਜਵਾਨ ਖੋਜਕਰਤਾਵਾਂ ਨੇ ਬਾਇਓਟੈਕਨੋਲੋਜੀ ਅਤੇ ਹੈਲਥ ਕੇਅਰ 'ਚ ਕੀਤੀਆਂ ਨਵੀਆਂ ਖੋਜਾਂ ਪੇਸ਼ ਕੀਤੀਆਂ। ਇਸ ਮਹੱਤਵਪੂਰਨ ਵਿਗਿਆਨਕ ਸਮਾਗਮ ਦਾ ਸਮਾਪਨ ਰੰਗਾਰੰਗ ਸਾਂਸਕ੍ਰਿਤਿਕ ਪ੍ਰੋਗਰਾਮ ਨਾਲ ਹੋਇਆ, ਜਿਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਰਵਾਇਤੀ ਨ੍ਰਿਤ ਪੇਸ਼ ਕੀਤੇ ਗਏ।
2 | 8 | 2 | 7 | 0 | 4 | 4 | 8 |