ਜੈਤੇਗ ਸਿੰਘ ਅਨੰਤ ਵੱਲੋਂ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਹਰਦਮ ਮਾਨ
ਸਰੀ, 13 ਜਨਵਰੀ 2025-ਕੈਨੇਡਾ ਦੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਅਤੇ ਭਾਈ ਰਣਧੀਰ ਸਿੰਘ ਟਰੱਸਟ ਯੂ.ਕੇ. ਦੇ ਜੁਝਾਰ ਸਿੰਘ ਨੇ ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਦੇ ਸਦੀਵੀ ਵਿਛੋੜੇ ਦਾ ਸਮੂਹ ਸਿੱਖ ਪੰਥ ਨੂੰ ਅਸਹਿ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮੌਤ ਨਾਲ਼ ਸਿੱਖ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਬੀਬੀ ਅਮਰਜੀਤ ਕੌਰ ਇਕ ਪੂਰਨ ਗੁਰਸਿੱਖ ਸਿੰਘਣੀ ਸਨ ਜਿਨ੍ਹਾਂ ਨੇ 1978 ਵਿੱਚ ਭਾਈ ਸਾਹਿਬ ਫੌਜਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਿੱਖ ਲੜਕੀਆਂ ਅਤੇ ਬੱਚਿਆਂ ਦੀ ਦੇਖਭਾਲ ਹਿਤ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਹ ਸਕੂਲ ਅਧਿਆਪਕਾ ਵਜੋਂ ਸੇਵਾਮੁਕਤ ਹੋ ਕੇ ਆਪਣੀ ਪੈਨਸ਼ਨ ਪਿੰਡ ਦੀਆਂ ਗਰੀਬ ਲੜਕੀਆਂ ਦੀ ਸਹਾਇਤਾ ਅਤੇ ਸਮਾਜ ਦੇ ਕੰਮਾਂ ’ਤੇ ਖਰਚ ਕਰਦੇ ਸਨ। ਉਹ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ, ਬਟਾਲਾ ਰੋਡ, ਅੰਮ੍ਰਿਤਸਰ ਦੇ ਅਧੀਨ ਚੈਰਿਟੀ ਕੰਮਾਂ ਰਾਹੀਂ ਸਿੱਖਿਆ ਪ੍ਰਦਾਨ ਕਰਦੇ ਸਨ।
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com