ਸਿਵਲ ਡਿਫੈਂਸ ਵਲੰਟੀਅਰਜ਼ ਸਿੱਖ ਰਹੇ ਹਨ ਸੁਰੱਖਿਆ ਗੁਰ
ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਕੈਂਪ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 4 ਜਨਵਰੀ ਸੰਜੀਵ ਕੁਮਾਰ ਕਾਲੜਾ ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸਿਵਲ ਡਿਫੇਂਸ ਕੇ ਡਿਪਟੀ ਡਾਇਰੈਕਟਰ ਹਰਮਨਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰਵੇਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੀ ਅਗਵਾਈ ਵਿਚ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ 7 ਰੋਜ਼ਾ ਕੈਂਪ ਸਰਕਾਰੀ ਕਾਲਜ ਚੱਲ ਰਹੇ ਹਨ। ਜਿਸ ਵਿਚ 200 ਸੀ ਡੀ ਵਲੰਟੀਅਰਜ਼ ਸਮੇਤ ਇੰਸਟੈਕਟਰ ਮਨਪ੍ਰੀਤ ਸਿੰਘ ਤੇ ਜਗਰੂਪ ਸਿੰਘ ਰੰਧਾਵਾ ਦੋਨੋ ਕੰਪਨੀ ਕਮਾਂਡਰ, ਕੈਂਪ ਐਡਮਿਨ ਵਰਿੰਦਰ ਕੁਮਾਰ ਦੇ ਨਾਲ ਹਰਬਖਸ਼ ਸਿੰਘ, ਗੁਰਮੁੱਖ ਸਿੰਘ ਤੇ ਸਾਰਾ ਸਟਾਫ ਹਿੱਸਾ ਲੈ ਰਿਹਾ ਹੈ।
ਇਸੇ ਦੋਰਾਨ ਅੱਜ ਕਮਾਂਡੈਂਟ ਰਵੇਲ ਸਿੰਘ ਵਲੋ ਸੀ.ਡੀ. ਜੈਕਟ ਵਲੰਟੀਅਰਜ਼ ਨੂੰ ਜਾਰੀ ਕੀਤੀਆਂ ਤੇ ਦਸਿਆ ਕੈਂਪ ‘ਚ ਵਲੰਟੀਅਰਜ਼ ਨੂੰ ਫਸਟ-ਏਡ, ਫਾਇਰ ਸੇਫਟੀ, ਸਿਵਲ ਡਿਫੈਂਸ ਦਾ ਇਤਿਹਾਸ, 12-ਸਰਵਿਸਾਂ ਤੇ ਵਾਰਡਨ ਸਰਵਿਸ, ਰੋਡ ਸੇਫਟੀ, ਆਦਿ ਬਾਰੇ ਜਾਣਕਾਰੀ ਤੇ ਅਭਿਆਸ ਕਰਵਾਇਆ ਜਾ ਰਿਹਾ ਹੈ। ਕਿਸੇ ਵੀ ਆਫਤ ਮੌਕੇ ਫਸਟ ਰਿਸਪਾਂਡਰ ਦਾ ਰੋਲ ਨਿਭਾ ਸਕਣ।