ਡੇਰਾ ਸਿਰਸਾ ਪੈਰੋਕਾਰ ਜਸਵੰਤ ਕੌਰ ਨੇ ਖੱਟਿਆ 129ਵੇਂ ਸਰੀਰਦਾਨੀ ਹੋਣ ਦਾ ਜੱਸ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2026: ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜਾਂ ਚੋਂ ਅਮਰ ਸੇਵਾ ਮੁਹਿੰਮ ਤਹਿਤ ਬਠਿੰਡਾ ਵਿਖੇ 129 ਵਾਂ ਸਰੀਰਦਾਨ ਕੀਤਾ ਗਿਆ। ਬਠਿੰਡਾ ਦੇ ਏਰੀਆ ਅਮਰਪੁਰਾ ਬਸਤੀ ਦੀ ਮਾਤਾ ਜਸਵੰਤ ਕੌਰ ਇੰਸਾਂ (65) ਪਤਨੀ ਸਵਰਗਵਾਸੀ ਲਾਭ ਸਿੰਘ ਨੇ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਜਸਵਿੰਦਰ ਇੰਸਾਂ, ਬਲਵਿੰਦਰ ਇੰਸਾਂ, ਧੀਆਂ ਕਰਮਜੀਤ ਇੰਸਾਂ, ਵੀਰਪਾਲ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਸ ਮੌਕੇ ਬਲਾਕ ਆਗੂ ਕਰਤਾਰ ਚੰਦ ਇੰਸਾਂ ਅਤੇ ਸੁਖਵਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਮਾਤਾ ਜਸਵੰਤ ਕੌਰ ਨੇ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਸਿੱਖਿਆ ਤੇ ਚੱਲਦਿਆਂ ਇਹ ਪ੍ਰਣ ਲਿਆ ਸੀ ਜਿਸ ਦੇ ਅਧਾਰ ਤੇ ਮ੍ਰਿਤਕ ਦੇਹ ਦਾਨ ਕੀਤੀ ਗਈ ਹੈ।
ਡੇਰਾ ਆਗੂ ਇੰਜ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਮੇਰਠ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਸੌਂਪਿਆ ਗਿਆ ਹੈ ਜਿਸ ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਵੱਡੀ ਗਿਣਤੀ ਰਿਸ਼ਤੇਦਾਰਾਂ, ਸਾਧ ਸੰਗਤ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ‘ਮਾਤਾ ਜਸਵੰਤ ਕੌਰ ਇੰਸਾਂ ਅਮਰ ਰਹੇ’ ਅਤੇ ਸਰੀਰਦਾਨ ਮਹਾਂਦਾਨ ਦੇ ਆਕਾਸ਼ ਗੁੰਜਾਊਂ ਨਾਅਰਿਆਂ ਦੇ ਨਾਲ ਫੁੱਲਾਂ ਨਾਲ ਸਜੀ ਐਂਬੂਲੈਸ ਰਾਹੀਂ ਕਾਫਲੇ ਦੇ ਰੂਪ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਬਿਰਜ ਲਾਲ ਇੰਸਾਂ, ਤੋਲਾ ਸਿੰਘ ਇੰਸਾਂ, ਸੇਵਾ ਮੁਕਤ ਏ.ਐਸ.ਆਈ ਸੁਖਦਰਸ਼ਨ ਸਿੰਘ ਇੰਸਾਂ, ਬਿੱਟੂ ਇੰਸਾਂ, ਦਰਸ਼ਨ ਕੁਮਾਰ ਇੰਸਾਂ, ਰਘਵੀਰ ਇੰਸਾਂ, ਭੈਣ ਹੁਕਮਾ ਇੰਸਾਂ, ਜਸਵੀਰ ਕੌਰ ਇੰਸਾਂ, ਕ੍ਰਿਸ਼ਨਾ ਇੰਸਾਂ ਅਤੇ ਨਿਰਮਲਾ ਇੰਸਾਂ ਆਦਿ ਹਾਜ਼ਰ ਸਨ।