ਵੱਡੀ ਖ਼ਬਰ: ਅੰਤਰਰਾਸ਼ਟਰੀ ਡਰੱਗ ਡੀਲਰ ਰਾਜਾ ਕੰਦੋਲਾ ਦੀ ਮੌਤ
ਮੁੰਬਈ, 25 ਜਨਵਰੀ 2026: ਪੰਜਾਬ ਨਾਲ ਸਬੰਧਤ ਅੰਤਰਰਾਸ਼ਟਰੀ ਡਰੱਗ ਡੀਲਰ ਰਾਜਾ ਕੰਦੋਲਾ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕੰਦੋਲਾ ਦੀ ਮੌਤ ਮੁੰਬਈ ਵਿੱਚ ਹਾਰਟ ਅਟੈਕ (ਦਿਲ ਦਾ ਦੌਰਾ) ਪੈਣ ਕਾਰਨ ਹੋਈ ਹੈ।
ਜੀ ਮੀਡੀਆ ਦੀ ਰਿਪੋਰਟ ਅਨੁਸਾਰ,"ਆਈਸ ਮੈਨ" ਵਜੋਂ ਜਾਣੇ ਜਾਂਦੇ ਰਾਜਾ ਕੰਦੋਲਾ ਨੂੰ ਜਲੰਧਰ ਅਦਾਲਤ ਨੇ 200 ਕਰੋੜ ਰੁਪਏ ਦੇ ਡਰੱਗ ਰੈਕੇਟ ਵਿੱਚ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸੂਤਰਾਂ ਅਨੁਸਾਰ ਰਾਜਾ ਕੰਦੋਲਾ ਪਿਛਲੇ ਕੁਝ ਸਮੇਂ ਤੋਂ ਮੁੰਬਈ ਵਿੱਚ ਸੀ, ਜਿੱਥੇ ਅਚਾਨਕ ਸਿਹਤ ਵਿਗੜਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਚਲੀ ਗਈ।