ਪੰਜਗਰਾਈਂ ਕਲਾਂ ਵਿਖੇ ਲਗਾਏ ਗਏ 'ਰੋਕੋ ਕੈਂਸਰ' ਮੁਫਤ ਜਾਂਚ ਕੈਂਪ ਦੌਰਾਨ 452 ਲੋਕਾਂ ਦਾ ਚੈਕਅੱਪ ਕੀਤਾ ਗਿਆ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,6 ਜੁਲਾਈ 2024 - ਪੰਜਗਰਾਈਂ ਕਲਾਂ ਦੇ ਗੁਰਦੁਆਰਾ ਸਾਹਿਬ ਨਿਹੰਗ ਸਿੰਘ ਛਾਉਣੀ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਦੇਖ ਰੇਖ ਹੇਠ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਮੁਫਤ ਰੋਕੋ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਪਹੁੰਚੀ ਹੋਈ ਡਾਕਟਰਾਂ ਦੀ ਟੀਮ ਵੱਲੋਂ 452 ਲੋਕਾਂ ਦਾ ਮੁਫਤ ਕੈਂਸਰ ਚੈਕਅੱਪ ਕੀਤਾ ਗਿਆ। ਟੀਮ ਵੱਲੋਂ ਕੈਂਸਰ ਸਬੰਧਤ ਮੁਫਤ ਟੈਸਟ ਕੀਤੇ ਗਏ ਅਤੇ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਇਸ ਮੌਕੇ ਮੁਫਤ ਟੈਸਟ ਕਰਨ ਦੇ ਨਾਲ ਨਾਲ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ । ਇਸ ਮੌਕੇ ਆਏ ਹੋਏ ਲੋਕਾਂ ਲਈ ਪ੍ਰਸ਼ਾਦੇ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਵੱਲੋਂ ਸਮੂਹ ਪ੍ਰਬੰਧਕਾਂ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਪੰਜਗਰਾਈਂ,ਸਾਬਕਾ ਸਰਪੰਚ ਦਲ ਸਿੰਘ ਬਰਾੜ,ਭਾਈ ਗੁਰਪ੍ਰਤਾਪ ਸਿੰਘ,ਭਾਈ ਹਰਨੇਕ ਸਿੰਘ,ਕੁਲਵੰਤ ਸਿੰਘ,ਬੱਬੀ ਸਿੰਘ,ਜੱਗੀ ਸਿੰਘ, ਆਦਿ ਹਾਜ਼ਰ ਸਨ