2024 ਦਾ “ਗਿਆਨੀ ਦਿੱਤ ਸਿੰਘ ਪੁਰਸਕਾਰ” ਸਤੰਬਰ ਦੇ ਮਹੀਨੇ ਵਿੱਚ ਕਰਵਾਏ ਜਾਣ ਤੇ ਸਮਾਗਮ ਲਈ ਵਿਚਾਰ ਚਰਚਾ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 12 ਜੁਲਾਈ 2024:- ਪੇਂਡੂ ਸਾਹਿਤ ਸਭਾ ਨੰਦਪੁਰ ਕਲੌੜ (ਰਜਿ) ਸ੍ਰੀ ਫਤਹਿਗੜ੍ਹ ਸਾਹਿਬ ਦੇ ਅਹੁੱਦੇਦਾਰਾਂ/ ਕਾਰਜਕਾਰਨੀ ਵੱਲੋ ਅਚਨਚੇਤ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਉੱਘੇ ਸ਼ਾਇਰ ਇੰਜੀ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਕਿ ਇਸ ਵਾਰ ਸਾਲ 2024 ਦਾ “ਗਿਆਨੀ ਦਿੱਤ ਸਿੰਘ ਪੁਰਸਕਾਰ” ਸਤੰਬਰ ਦੇ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਉੱਘੇ ਸ਼ਾਇਰ ਅਤੇ ਵਿਦਵਾਨ ਡਾ ਮੀਤ ਖਟੜਾ (ਚੰਡੀਗੜ੍ਹ) ਨੂੰ ਪ੍ਰਦਾਨ ਕੀਤਾ ਜਾਵੇਗਾ।
ਇਸ ਵਿਚਾਰ ਚਰਚਾ ਉਪਰੰਤ ਕਵੀ ਦਰਬਾਰ ਹੋਇਆ। ਜਿਸ ਵਿੱਚ ਸ਼ਾਇਰ ਲਾਲ ਮਿਸਤਰੀ, ਸਨੇਹਇੰਦਰ ਮੀਲੂ (ਖੰਨਾ), ਬਲਬੀਰ ਜਲਾਲਾਬਾਦੀ, ਦਰਸ਼ ਪਸਿਆਣਾ, ਰਵਿੰਦਰ ਸਿੰਘ ਰਵੀ ਅਤੇ ਜਤਿੰਦਰ ਸਿੰਘ ਧਾਲੀਵਾਲ ਨੇ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਇਹਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਅਰਮਾਨਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ।ਮੀਟਿੰਗ ਉਪਰੰਤ ਕਾਰਜਕਾਰਨੀ ਵੱਲੋਂ ਇੱਕ ਪੌਦਾ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਪਟਿਆਲਵੀ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।