ਫਤਿਹਗੜ੍ਹ ਸਾਹਿਬ ਵਿਖੇ ਦਿਨ ਦਿਹਾੜੇ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਲੁੱਟਾਂ ਖੋਹਾਂ ਲੱਗੀਆ ਹੋਣ:-ਬਲਜੀਤ ਸਿੰਘ ਭੁੱਟਾ
- ਚੋਰਾਂ ਵੱਲੋਂ ਘਰ ਵਿੱਚ ਰੱਖੀ ਨਗਦੀ,ਸੋਨੇ ਦੇ ਗਹਿਣੇ ਅਤੇ ਮੋਟਰਸਾਇਕਲ ਕੀਤਾ ਚੋਰੀ
ਗੁਰਪ੍ਰੀਤ ਸਿੰਘ ਜਖ਼ਵਾਲੀ
ਫਤਹਿਗੜ੍ਹ ਸਾਹਿਬ 12 ਜੁਲਾਈ 2024:- ਸਰਹਿੰਦ ਅਮਨ ਕਲੋਨੀ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਘਰ ਵਿੱਚ ਰੱਖੀ ਨਗਦੀ,ਸੋਨੇ ਦੇ ਗਹਿਣੇ ਅਤੇ ਮੋਟਰਸਾਇਕਲ ਚੋਰੀ ਕਰਕੇ ਲੈ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਿਕ ਰਾਮ ਨੇ ਦੱਸਿਆ। ਕੀ ਉਹ ਤੇ ਉਸਦੀ ਪਤਨੀ ਕੰਮ ਤੇ ਗਏ ਹੋਏ ਸਨ ਅਤੇ ਉਸਦੇ ਬੱਚੇ ਸਕੂਲ ਵਿੱਚ ਪੜ੍ਹਨ ਲਈ ਗਏ ਹੋਏ ਸਨ। ਜਦੋਂ ਉਹ ਦੁਪਹਿਰ ਸਮੇਂ ਘਰ ਵਾਪਸ ਆਇਆ, ਤਾਂ ਘਰ ਦੇ ਜਿੰਦੇ ਟੁੱਟੇ ਹੋਏ ਸਨ ਤੇ ਘਰ ਵਿੱਚ 50 ਹਜਾਰ ਰੁਪਏ, ਸੋਨੇ ਦੇ ਗਹਿਣੇ ਅਤੇ ਮੋਟਰਸਾਇਕਲ ਚੋਰ ਚੋਰੀ ਕਰਕੇ ਲੈ ਗਏ ।
ਰਾਮ ਦੀ ਪਤਨੀ ਸ਼ੀਲਾ ਨੇ ਦੱਸਿਆ ਕੀ ਉਹਨਾਂ ਨੇ ਆਪਣੇ ਘਰ ਦੀ ਰਜਿਸਟਰੀ ਦੇ ਲਈ 50 ਹਜਾਰ ਰੁਪਏ ਦਾ ਕਰਜ਼ਾ ਲਿਆ ਸੀ। ਜੋ ਕਿ ਚੋਰੀ ਹੋ ਗਿਆ। ਇਹ ਰਕਮ ਕਿਸੇ ਤੋਂ ਉਧਾਰੀ ਫੜੀ ਹੋਈ ਸੀ। ਪਿਛਲੇ ਦਿਨਾਂ ਵਿੱਚ ਸ. ਅੰਮ੍ਰਿਤਪਾਲ ਸਿੰਘ ਸਰਹੰਦ ਦੀ ਆਪਣੀ ਫੈਕਟਰੀ ਦੇ ਗੇਟ ਅੱਗੇ ਤੋਂ ਕਨੈਟਿਕ ਸਕੂਟਰੀ PB23V6942 ਦਿਨ ਵਿੱਚ ਹੀ ਚੋਰ ਚੁੱਕ ਕੇ ਲੈ ਗਏ ਸਨ। ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪੀੜਿਤ ਪਰਿਵਾਰ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ। ਪੀੜਤ ਪਰਿਵਾਰ ਦੀ ਸਮੱਸਿਆ ਸੁਣਨ ਉਪਰੰਤ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਲੁੱਟ ਖੋਹਾਂ ਲੜਾਈ ਝਗੜੇ ਤੇ ਕੁੱਟਮਾਰ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ।
ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਿਨ ਦਿਹਾੜੇ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਲੁੱਟਾਂ ਖੋਹਾਂ ਮੋਟਰਸਾਇਕਲ ਸਕੂਟਰੀਆਂ ਘਰਾਂ ਤੇ ਦੁਕਾਨਾਂ ਦੇ ਅੱਗੇ ਤੋਂ ਚੋਰ ਸ਼ਰੇਆਮ ਚੋਰੀ ਕਰਕੇ ਲੈ ਜਾ ਰਹੇ ਹਨ। ਪ੍ਰਸ਼ਾਸਨ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਜਿਸ ਕਾਰਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਉਥੇ ਹੀ ਡੀਜੀਪੀ ਪੰਜਾਬ ਪੁਲਿਸ ਤੋਂ ਮੰਗ ਕੀਤੀ। ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੋਰੀਆਂ ਲੁੱਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅੰਸਰਾਂ ਤੇ ਤੁਰੰਤ ਕਾਬੂ ਪਾਇਆ ਜਾਵੇ, ਤਾਂ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਆਪਣੇ ਆਪ ਨੂੰ ਸੁਰੱਖਿਆ ਮਹਿਸੂਸ ਕਰਨ। ਇਸ ਮੌਕੇ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ। ਦੂਜੇ ਪਾਸੇ ਸਰਹਿੰਦ ਮੰਡੀ ਪੁਲਿਸ ਚੌਂਕੀ ਨਾਲ ਸੰਪਰਕ ਕੀਤਾ ਗਿਆ,ਤਾਂ ਉਨਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।