"ਬਹੁਜਨ ਅੰਦੋਲਨ ਦੀ ਦਸ਼ਾ ਤੇ ਦਿਸ਼ਾ ਨਿਘਾਰ ਵੱਲ ਕਿਉਂ ?" ਲੁਧਿਆਣਾ 'ਚ ਸੈਮੀਨਾਰ ਕਰਵਾਇਆ ਗਿਆ
- ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਕਰਵਾਵਾਂਗੇ ਸੈਮੀਨਾਰ :-ਸਿਕੰਦਰ ਸਿੰਘ ਸਿੱਧੂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 12 ਜੁਲਾਈ 2024 - ਦੇਸ਼ ਅੰਦਰ ਹੋਈਆਂ 18 ਵੀਆਂ ਆਮ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਦ ਲੁਧਿਆਣਾ ਜ਼ਿਲ੍ਹੇ ਦੇ ਇਮਾਨਦਾਰ, ਜੁਝਾਰੂ ਤੇ ਮਿਸ਼ਨਰੀ ਸਾਥੀਆਂ ਵੱਲੋਂ "ਬਹੁਜਨ ਅੰਦੋਲਨ ਦੀ ਦਸ਼ਾ ਅਤੇ ਦਿਸ਼ਾ ਨਿਘਾਰ ਵੱਲ ਕਿਉਂ?" ਵਿਸ਼ੇ 'ਤੇ ਲੁਧਿਆਣਾ ਵਿਖੇ (ਵਿਰਾਸਤੀ ਹਵੇਲੀ, ਮਾਲੇਰਕੋਟਲਾ ਰੋਡ) ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 70 ਕੁ ਦੇ ਕਰੀਂਬ ਬੁਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਬਹੁਜਨ ਸਮਾਜ ਨੂੰ ਕਿਵੇ ਦੇਸ਼ ਦਾ ਹੁਕਮਰਾਨ ਬਣਾਇਆ ਜਾਵੇ,ਸਮਾਜ 'ਚ ਹਰ ਪੱਖ ਤੋਂ ਬਰਾਬਰ ਦਾ ਦਰਜਾ ਕਿਵੇਂ ਦਿਵਾਇਆ ਜਾਵੇ? ਸਬੰਧੀ ਲੰਮੀਆਂ ਤੇ ਤਰਕ ਭਰਪੂਰ ਵਿਚਾਰਾਂ ਕੀਤੀਆਂ ਗਈਆਂ।
ਪ੍ਰਧਾਨਗੀ ਭਾਸ਼ਣ 'ਚ ਸਿਕੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਹੁਜਨ ਸਮਾਜ ਦਾ ਕੱਟੜ ਦੁਸ਼ਮਣ ਮਨੂੰਵਾਦ/ਬ੍ਰਾਹਮਣਵਾਦ ਬਹੁਤ ਜ਼ਿਆਦਾ ਚਲਾਕ ਹੈ। ਇਸ ਲਈ ਉਹ ਵੱਖ-ਵੱਖ ਜਾਤਾਂ 'ਚ ਵੰਡੇ ਹੋਏ ਸਾਡੀ 85%ਆਬਾਦੀ ਵਾਲੇ ਚੜ੍ਹਦੀਕਲਾ ਵਾਲੇ ਸਮਾਜ ਨੂੰ ਦਸ਼ਾ ਹੀਣ ਤੇ ਦਿਸ਼ਾ ਹੀਣ ਕਰਨ ਲਈ ਕੋਝੀਆਂ ਚਾਲਾਂ ਚੱਲਦਾ ਆ ਰਿਹਾ ਹੈ। ਉਸ ਦੀਆਂ ਇਹ ਚਾਲਾਂ ਦਾ ਅੰਤ ਨੇੜੇ ਹੈ, ਕਿਉਂ ਕਿ ਹੁਣ ਬਹੁਜਨ ਸਮਾਜ ਚੁਕਾ ਹੈ/ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ।ਸਮਾਜ ਨੂੰ ਉਸ ਦੀ ਮੌਜਦਾ ਦਸ਼ਾ ਤੇ ਦਿਸ਼ਾ ਤੋਂ ਉੱਪਰ ਲਿਜਾਣ ਲਈ , ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਕਰਕੇ, ਪੰਜਾਬ ਦੇ ਮਾਲਵਾ,ਦੋਆਬਾ ਅਤੇ ਮਾਝਾ ਦੇ ਖੇਤਰਾਂ 'ਚ ਸਮੇਂ-ਸਮੇਂ ਸਿਰ 'ਤੇ ਸੈਮੀਨਾਰ ਕਰਵਾਏ ਜਾਣਗੇ।
ਇਸ ਤੋਂ ਬਾਅਦ ਪੰਜਾਬ ਪੱਧਰ ਦਾ ਸੈਮੀਨਾਰ ਕਰਵਾਇਆ ਜਾਵੇਗਾ।ਸਾਡੇ ਮਹਾਂਪੁਰਖਾਂ ਦੇ ਉਦੇਸ਼ ਨੂੰ ਪੂਰਾ ਕਰਨ ਲਈ ਅੰਦੋਲਨ ਜਾਰੀ ਰਹੇਗਾ।ਬਹੁਜਨ ਮੁਕਤੀ ਪਾਰਟੀ ਦੇ ਸਾਥੀ ਜੋਗਿੰਦਰ ਰਾਏ ਨੇ ਕਿਹਾ ਕਿ ਇਹ ਵਿਚਾਰ ਗੋਸ਼ਟੀ ਕਰਵਾਉਣ ਦਾ ਕਦਮ ਸਮੇਂ ਸਿਰ ਚੁੱਕਿਆ ਗਿਆ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਬੇ-ਵਕਤੀ ਮੌਤ ਤੋਂ ਬਾਅਦ ਬਹੁਜਨ ਸਮਾਜ ਦਾ ਸੰਘਰਸ਼ ਸਾਡੇ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਨਿਘਾਰ ਵੱਲ ਚਲਾ ਗਿਆ। ਭਾਰਤ ਮੁਕਤੀ ਮੋਰਚਾ ਦੇ ਆਗੂ ਸ੍ਰੀ ਬਗੀਚਾ ਰਾਮ ਨੇ ਕਾਂਸੀ ਰਾਮ ਦੇ ਸਮਾਜ ਪ੍ਰਤੀ ਕੀਤੇ ਸੰਘਰਸ਼ ਨੂੰ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਉਨ੍ਹਾਂ ਨਾਲ ਕੰਮ ਕੀਤਾ।ਸਾਹਿਬ ਸ੍ਰੀ ਕਾਂਸ਼ੀ ਰਾਮ ਨਿੱਡਰ, ਦਲੇਰ, ਸੂਝਵਾਨ, ਵਿਚਾਰਧਾਰਕ ਹੋਣ ਸਦਕਾ ਹੋਣ ਸਦਕਾ ਦਿੱਲੀ ਦੇ ਰਾਜ-ਭਾਗ ਦੇ ਨੇੜੇ ਪਹੁੰਚ ਗਏ ਸਨ, ਉਨ੍ਹਾਂ ਦੇ ਸੰਘਰਸ਼ ਦੇ ਨਤੀਜੇ ਇਤਿਹਾਸ ਬਣੇ ਹਨ।
ਬਹੁਜਨ ਚਿੰਤਨ ਸੰਘ ਦੇ ਬੁੱਧੀਜੀਵੀ ਬਲ਼ਦੇਵ ਸਿੰਘ ਸੁਧਾਰ ਨੇ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਕੇਡਰ ਕੈਂਪ ਲਗਾਉਂਦੇ ਰਹਿਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਸੱਤਾ ਵੱਲ ਵੱਧਦੇ ਰਹੀਏ। ਬਸਪਾ ਦੇ ਬੁੱਧੀਜੀਵੀ ਬਿੱਕਰ ਸਿੰਘ ਨੱਤ ਨੇ ਕਿਹਾ ਕਿ ਬਹੁਜਨ ਸਮਾਜ ਦੇ ਵਰਕਰ/ਵੋਟਰ ਇਮਾਨਦਾਰ ਹਨ/ਹੌਂਸਲੇ ਬੁਲੰਦ ਹਨ, ਅਫਸੋਸ ਕਿ ਸਾਡੇ ਨੇਤਾਵਾਂ ਨੇ ਸਮਾਜ ਦਾ ਬੇੜਾ ਕਰ ਦਿੱਤਾ ਕਿਉਂਕਿ ਕਿ ਉਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ/ਇਰਾਦੇ ਨੇਕ ਨਹੀਂ। ਬਹੁਜਨ ਸਮਾਜ ਮੋਰਚਾ ਦੇ ਆਗੂ ਚੌਧਰੀ ਚਰਨ ਦਾਸ ਤਲਵੰਡੀ ਨੇ ਕਿਹਾ ਕਿ ਸਾਡੀ ਬਦਕਿਸਮਤੀ ਰਹੀ ਕਿ ਅਸੀਂ ਆਪਣੇ ਮਹਾਂਪੁਰਖਾਂ ਦੀ ਵਿਚਾਰਧਾਰਾ 'ਤੇ ਕੋਈ ਵਿਚਾਰ ਗੋਸ਼ਟੀਆਂ ਨਹੀਂ ਕਰਵਾ ਸਕੇ, ਜਿਸ ਕਾਰਨ ਸਮਾਜ ਦੇ ਵੱਖ-ਵੱਖ ਸੰਗਠਨ ਬਣ ਗਏ ਤੇ ਅਸੀਂ ਦਸ਼ਾਹੀਣ/ਦਿਸ਼ਾਹੀਣ ਹੋ ਗਏ।ਇਸ ਮੌਕੇ ਪ੍ਰਬੰਧਕ ਵੈਦ ਰਾਮ ਸਿੰਘ ਦੀਪਕ,ਪੀ.ਐਲ.ਸੋਹਲ, ਜਗਜੀਤ ਸਿੰਘ ਮੰਡਿਆਣੀ, ਗੁਰਚਰਨ ਸਿੰਘ ਪਹਿਲਵਾਨ,ਜੈ ਸਿੰਘ, ਫੂਲੇ ਸਾਹੂ ਅੰਬੇਦਕਰ ਲੋਕ ਜਗਰਾਉਂ ਮੰਚ, ਗੁਰਦੀਪ ਸਿੰਘ ਕਾਲੀ ਪਾਇਲ, ਬਹੁਜਨ ਦ੍ਰਾਵਿੜ ਦੇ ਤੀਰਥ ਸਿੰਘ ਗਿੱਲ, ਸੰਵਿਧਾਨ ਬਚਾਓ ਦੇਸ਼ ਬਚਾਓ ਮੋਰਚੇ ਦੇ ਆਗੂ ਐਡਵੋਕੇਟ ਇੰਦਰਜੀਤ ਸਿੰਘ,ਮਾਸਟਰ ਰਣਜੀਤ ਸਿੰਘ ਹਠੂਰ, ਸੁਖਦੇਵ ਸਿੰਘ ਸਲੇਮਪੁਰੀ,ਬੀ.ਐਮ.ਪੀ.ਦੇ ਆਗੂ ਹਰਬੰਸ ਸਿੰਘ ਗਿੱਲ, ਬਲਵੀਰ ਸਿੰਘ ਪੋਹੀੜ, ਰਣਜੀਤ ਸਿੰਘ ਰੱਤੋਵਾਲ, ਸਮਾਜਿਕ ਸੰਘਰਸ਼ ਪਾਰਟੀ ਦੀ ਸੀਨੀਅਰ ਆਗੂ ਬੀਬੀ ਹਰਵਿੰਦਰ ਕੌਰ, ਜਸਵਿੰਦਰ ਸਿੰਘ,ਜ਼ੋਰਾਂ ਸਿੰਘ ਚੀਮਾ ਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ ਹਾਜ਼ਰ ਸਨ।ਸ਼ਾਮਲ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਗੁਰਮੀਤ ਸਿੰਘ ਲੋਹਗੜ੍ਹ ਨੇ ਕੀਤਾ ਜਦ ਕਿ ਸਟੇਜ ਸਕੱਤਰ ਦੀ ਭੂਮਿਕਾ ਡਾ.ਰਛਪਾਲ ਸਿੰਘ ਨੇ ਬਾਖੂਬੀ ਨਿਭਾਏ।ਇਸ ਸਮਾਗਮ ਨੇ ਸਿਆਸੀ ਹਲਕਿਆਂ 'ਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।