ਧਰਮ ਪ੍ਰਚਾਰ ਵੈਲਫੇਅਰ ਸੁਸਾਇਟੀ ਘਨੌਲੀ ਵੱਲੋ ਧਾਰਮਿਕ ਪ੍ਰੀਖਿਆ 14 ਜੁਲਾਈ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 12 ਜੁਲਾਈ 2024 : ਧਰਮ ਪ੍ਰਚਾਰ ਵੈਲਫੇਅਰ ਸੁਸਾਇਟੀ ਰਜਿ ਘਨੌਲੀ ਵੱਲੋ ਹਰ ਸਾਲ ਘਨੌਲੀ ਇਲਾਕੇ ਦੇ ਵੱਖ ਵੱਖ 25 ਪਿੰਡਾ ਵਿੱਚ ਗੁਰਮਤਿ ਕਲਾਸਾਂ ਲਗਾਈਆ ਜਾਦੀਆ ਨੇ ਗੁਰਮਤਿ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਦੀ ਹਰ ਸਾਲ ਧਾਰਮਿਕ ਪ੍ਰੀਖਿਆ ਵਿੱਚ ਲਈ ਜਾਂਦੀ ਹੈ । ਜਾਣਕਾਰੀ ਦਿੰਦਿਆ ਜਸਮਿੰਦਰ ਸਿੰਘ ਲੋਦੀ ਮਾਜਰਾ ਅਤੇ ਪਰਦੀਪ ਸਿੰਘ ਘਨੌਲੀ ਨੇ ਦੱਸਿਆ ਕਿ ਸੰਸਥਾ ਵੱਲੋਂ 1 ਅਪ੍ਰੈਲ ਤੋਂ ਘਨੌਲੀ ਇਲਾਕੇ ਦੇ 25 ਪਿੰਡਾ ਵਿੱਚ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨ ਲਈ ਹਫ਼ਤੇ ਵਿੱਚ 2 ਦਿਨ ਗੁਰਮਤਿ ਕਲਾਸਾਂ ਲਗਾਈਆ ਗਈਆ । ਛੋਟੇ ਬੱਚਿਆਂ (ਜ਼ੀਰੋ ਗਰੁੱਪ) ਦੀ ਮੌਖਿਕ ਪ੍ਰੀਖਿਆ ਲਈ ਜਾਂਦੀ ਹੈ ਮੌਖਿਕ ਪ੍ਰੀਖਿਆ ਵਿਚ 175 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਸੰਸਥਾ ਵੱਲੋ ਮੌਖਿਕ ਪ੍ਰੀਖਿਆ ਵਾਲੇ ਬੱਚਿਆਂ ਨੂੰ ਇਨਾਮ ਵੀ ਤਸਦੀਕ ਕੀਤੇ ਗਏ। ਗੁਰਮਤਿ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਇਲਾਕੇ ਵਿੱਚ ਬਣਾਏ ਗਏ 6 ਪ੍ਰੀਖਿਆ ਕੇਂਦਰ ਘਨੌਲੀ, ਲੋਦੀ ਮਾਜਰਾ, ਖੁਅਸਪੁਰਾ, ਸੈਣੀ ਮਾਜਰਾ ਹਿਮਾਚਲ ਪ੍ਰਦੇਸ਼, ਕੰਗਣਵਾਲ ਹਿਮਾਚਲ ਪ੍ਰਦੇਸ਼ ਅਤੇ ਭਰਤਗੜ੍ਹ ਵਿੱਖੇ 14 ਜੁਲਾਈ ਦਿਨ ਐਤਵਾਰ ਸਮਾਂ 10 ਤੋ 12 ਵਜੇ ਤੱਕ ਲਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ 500 ਦੇ ਕਰੀਬ ਵਿਦਿਆਰਥੀ ਲਿਖਤੀ ਪ੍ਰੀਖਿਆ ਦੇ ਰਹੇ ਹਨ। ਸੰਸਥਾ ਦੇ ਮੈਬਰਾਂ ਵੱਲੋ ਵਿਦਿਆਰਥੀਆ ਅਤੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਪ੍ਰੀਖਿਆ ਦੇਣ ਲਈ ਆਪਣੇ ਨਜਦੀਕੀ ਪ੍ਰੀਖਿਆ ਕੇਂਦਰ ਉੱਤੇ ਸਵੇਰੇ 9:30 ਤੱਕ ਪੁਹੰਚਣ ਦੀ ਕਿਰਪਾਲਤਾ ਕਰਨ।