ਧਰਨਾ ਸਮਾਪਤ, ਟਰਾਂਸਪੋਰਟ ਵਿਭਾਗ ਨੇ ਮੰਨੀਆਂ ਮੰਗਾਂ
- ਪਿੰਡ ਅਜਿੱਤ ਗਿੱਲ ਦੇ ਬੱਸ ਸਟੈਂਡ ਤੇ ਬੱਸਾ ਰੁਕਣ ਦੇ ਹੋਏ ਹੁਕਮ
ਮਨਜੀਤ ਸਿੰਘ ਢੱਲਾ
ਜੈਤੋ,29 ਜੂਨ 2024 - ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਜ਼ੋ ਪਿੰਡ ਅਜਿੱਤ ਗਿੱਲ ਦੇ ਬੱਸ ਸਟੈਂਡ ਬੱਸਾਂ ਰੁਕਵਾਉਣ ਅਤੇ ਟਿਕਟ ਪਰਚੀਆਂ ਵਿੱਚ ਪਿੰਡ ਦਾ ਨਾਮ ਪਵਾਉਣ ਲਈ 28 ਜੂਨ ਨੂੰ ਧਰਨਾ ਲਾਇਆ ਗਿਆ ਸੀ, ਉਸ ਧਰਨੇ ਨੂੰ ਅੱਜ ਸਮਾਪਤ ਕਰ ਦਿੱਤਾ ਗਿਆ ਹੈ। ਕਿਉਂਕਿ ਪੀ .ਆਰ. ਟੀ.ਸੀ. ਦੇ ਜੀ ਐੱਮ ਰਮਨ ਸ਼ਰਮਾ ਵੱਲੋਂ ਬੱਸ ਅੱਡੇ ਨੂੰ ਪੱਕਾ ਕਰ ਦਿੱਤਾ ਹੈ ਤੇ ਪਿੰਡ ਵਾਸੀਆਂ ਨੂੰ ਬੱਸਾਂ ਰੁਕਣ ਲਈ ਰਾਹਤ ਦੇ ਦਿੱਤੀ ਹੈ ਅਤੇ ਪ੍ਰਾਈਵੇਟ ਬੱਸਾਂ ਵਾਲੇ ਨੂੰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੱਲੋਂ ਹੁਕਮ ਦੇ ਦਿੱਤੇ ਹਨ। ਹੋਰ ਵੀ ਪ੍ਰਾਈਵੇਟ ਬੱਸਾਂ ਹਨ ਉਹ ਪਿੰਡ ਅਜਿੱਤ ਗਿੱਲ ਦੇ ਬੱਸ ਅੱਡੇ ਤੇ ਰੋਕੀਆਂ ਜਾਣਗੀਆਂ ਅਤੇ ਟਿਕਟ ਪਰਚੀਆਂ ਵਿੱਚ ਪਿੰਡ ਦਾ ਨਾਮ ਵੀ ਦਰਜ਼ ਕੀਤਾ ਜਾਵੇਗਾ। ਇਹ ਸਭ ਉਨ੍ਹਾਂ ਵੱਲੋਂ ਲਿਖਤੀ ਰੂਪ ਵਿੱਚ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤ ਗਿੱਲ ਅਤੇ ਪਿੰਡ ਵਾਸੀਆਂ ਨੂੰ ਦਿੱਤਾ ਗਿਆ।
ਇਸ ਸਮੇਂ ਥਾਣਾ ਜੈਤੋ ਦੇ ਐਸ. ਐਚ .ਓ. ਜਸਵੰਤ ਸਿੰਘ ਵੀ ਵਿਸ਼ੇਸ਼ ਤੌਰ ਤੇ ਧਰਨਾ ਸਮਾਪਤ ਕਰਵਾਉਣ ਲਈ ਪਹੁੰਚੇ ਹੋਏ ਸਨ । ਇਸ ਧਰਨੇ ਵਿੱਚ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਔਲਖ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੈਤੋ ਆਦਿ ਨੇ ਵੀ ਧਰਨੇ ਵਿੱਚ ਆਪਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਦੇ ਬਲਾਕ ਜੈਤੋ ਦੇ ਜਰਨਲ ਸਕੱਤਰ ਸੁਰਿੰਦਰ ਸਿੰਘ ਸੇਖੋਂ, ਅਕਾਈ ਪ੍ਰਧਾਨ ਮਹਿਲੜ ਦੇ ਦਿਲਬਾਗ ਸਿੰਘ, ਬਲਾਕ ਕੋਟਕਪੂਰਾ ਦੇ ਪ੍ਰਧਾਨ ਜਗਦੇਵ ਸਿੰਘ, ਬਲਾਕ ਜਰਨਲ ਸਕੱਤਰ ਰਾਜਪਾਲ ਸਿੰਘ ਹਰੀ ਨੌਂ, ਇਸਤਰੀ ਵਿੰਗ ਦੇ ਪ੍ਰਧਾਨ ਪਰਮਜੀਤ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ, ਸਾਬਕਾ ਸਰਪੰਚ ਗੁਰਮੀਤ ਕੌਰ, ਗੁਰਜੀਤ ਕੌਰ, ਰੀਣਾ ਕੌਰ, ਵੀਰਪਾਲ ਕੌਰ, ਆਸ਼ਾ ਰਾਣੀ, ਭਿੰਦਰ ਕੌਰ, ਫੂਲਾਂ ਰਾਣੀ , ਮਨਜੀਤ ਕੌਰ ਮੱਤਾ, ਮਨਜੀਤ ਕੌਰ, ਪਰਮਜੀਤ ਕੌਰ , ਅਮਰਜੀਤ ਕੌਰ ਨੰਬਰਦਾਰ , ਸਾਬਕਾ ਸਰਪੰਚ ਕਰਮ ਸਿੰਘ, ਸਾਬਕਾ ਸਰਪੰਚ ਲੱਖਾ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਮੈਂਬਰ ਹਰਚਰਨ ਸਿੰਘ, ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਬਰਾੜ, ਸਿੰਘ ਸਿੱਧੂ (ਸੋਨੀ ), ਜਗਰੂਪ ਸਿੰਘ, ਹਰਪਾਲ ਗਿਰ, ਤੇਜ਼ ਸਿੰਘ, ਗੁਰਾਦਿੱਤਾ ਸਿੰਘ, ਸਾਬਕਾ ਮੈਂਬਰ ਜ਼ੈਲ ਸਿੰਘ, ਸਾਬਕਾ ਮੈਂਬਰ ਕਰਨੈਲ ਸਿੰਘ, ਗੁਰਵਿੰਦਰ ਸਿੰਘ ਬਰਾੜ, ਗੁਰਮੁਖ ਸਿੰਘ, ਸੇਵਕ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਸੈਕਟਰੀ, ਖ਼ੁਸ਼ੀ ਰਾਮ , ਰਾਜੂ ਮਾਲੀ , ਸੁਦੇਸ਼ ਕੁਮਾਰ , ਗੁਰਪ੍ਰੀਤ ਖਾਲਸਾ, ਰੇਸ਼ਮ ਸਿੰਘ, ਪੱਪੂ ਘਾਰੂ , ਬੂਟਾ ਸਿੰਘ, ਪਾਲ ਸਿੰਘ, ਹੁਸ਼ਿਆਰ ਸਿੰਘ ਬੁੱਟਰ, ਸੁਦਾਗਰ ਸਿੰਘ ਬੁੱਟਰ, ਚੈਨਾ ਬੁੱਟਰ, ਡਾ. ਜਸਵਿੰਦਰ ਸਿੰਘ, ਡਾ. ਜਸਵੀਰ ਸਿੰਘ, ਬੱਗਾ ਮੈਂਬਰ , ਗੁਰਤੇਜ ਸਿੰਘ, ਭੋਲਾ ਸਿੰਘ, ਸ਼ਮਨਦੀਪ ਸ਼ਰਮਾ, ਜਗਮੇਲ ਸਿੰਘ, ਕਾਸ਼ਦੀਪ ਸਿੰਘ, ਸ਼ੈਰੀ ਸਿੰਘ, ਗੁਰਮੀਤ ਸਿੰਘ ਮਨਰੇਗਾ ਮੇਟ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਅਤੇ ਜਥੇਬੰਦੀਆਂ ਦੇ ਕਿਸਾਨ ਤੇ ਮਜ਼ਦੂਰ ਮੌਜੂਦ ਸਨ ।